15 ਅਪ੍ਰੈਲ ਤੋਂ ਦੁਬਾਰਾ ਦੌੜਣਗੀਆਂ ਟ੍ਰੇਨਾਂ, ਆਨਲਾਈਨ ਰਾਖਵੇਂਕਰਨ ਦੀ ਪ੍ਰਕਿਰਿਆ ਸ਼ੁਰੂ
Wednesday, Apr 01, 2020 - 08:43 PM (IST)
ਜੈਤੋ (ਪਰਾਸ਼ਰ)– ਕੋਰੋਨਾ ਵਾਇਰਸ ਕੋਵਿਡ-19 ਦੇ ਜਬਰਦਸਤ ਕਹਿਰ ਕਾਰਨ ਕੇਂਦਰ ਸਰਕਾਰ ਨੇ 21 ਦਿਨਾਂ ਲਈ ਦੇਸ਼ ਭਰ ’ਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ, ਜਿਸ ਦੇ ਚਲਦੇ 22 ਮਾਰਚ ਤੋਂ ਦੇਸ਼ ਭਰ ’ਚ ਸਾਰੀਆਂ ਟ੍ਰੇਨਾਂ ਦਾ ਸੰਚਾਲਨ ਰੇਲ ਮੰਤਰਾਲਾ ਵਲੋਂ ਬੰਦ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਦੇਸ਼ ਦੀ ਆਮ ਜਨਤਾ ਲਈ ਖੁਸ਼ਖਬਰੀ ਹੈ ਕਿ ਲਾਕਡਾਊਨ 14 ਅਪ੍ਰੈਲ ਨੂੰ ਖਤਮ ਹੋਣ ਤੋਂ ਬਾਅਦ 15 ਅਪ੍ਰੈਲ ਨੂੰ ਦੇਸ਼ ਭਰ ’ਚ ਟ੍ਰੇਨਾਂ ਦਾ ਦੁਬਾਰਾ ਸੰਚਾਲਨ ਸ਼ੁਰੂ ਹੋ ਸਕਦਾ ਹੈ ਕਿਉਂਕਿ ਅੱਜ ਆਈ. ਆਰ. ਸੀ. ਟੀ. ਸੀ. ਨੇ ਆਨਲਾਈਨ ਰਿਜ਼ਰਵੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ’ਚ 14 ਅਪ੍ਰੈਲ ਨੂੰ ਲਾਕਡਾਊਨ ਸਮਾਪਤ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ।