ਗਰਮੀ ਕਾਰਨ ਚੰਡੀਗੜ੍ਹ-ਅੰਬਾਲਾ ਤੋਂ ਚੱਲਣ ਵਾਲੀਆਂ ਸਾਰੀਆਂ 'ਟਰੇਨਾਂ' ਫੁਲ
Friday, Apr 12, 2019 - 03:30 PM (IST)
ਚੰਡੀਗੜ੍ਹ (ਲਲਨ) : ਸਕੂਲਾਂ 'ਤੇ ਕਾਲਜਾਂ 'ਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਜ਼ਿਆਦਾਤਰ ਲੋਕ ਪਰਿਵਾਰ ਨਾਲ ਦੂਜੇ ਸਥਾਨਾਂ 'ਤੇ ਘੁੰਮਣ ਅਤੇ ਸੈਰ ਕਰਨ ਲਈ ਨਿਕਲਦੇ ਹਨ। ਅਜਿਹੇ 'ਚ ਚੰਡੀਗੜ੍ਹ ਅਤੇ ਅੰਬਾਲਾ ਰੇਲਵੇ ਸਟੇਸ਼ਨ ਤੋਂ ਦੂਜੇ ਰਾਜਾਂ 'ਚ ਜਾਣ ਵਾਲੀਆਂ ਟਰੇਨਾਂ 'ਚ ਕੋਈ ਵੀ ਸੀਟ ਮੁਹੱਈਆ ਨਹੀਂ ਹੈ। ਜਾਣਕਾਰੀ ਮੁਤਾਬਕ ਮਈ ਤੋਂ 15 ਜੂਨ ਤੱਕ ਕਿਸੇ ਵੀ ਟਰੇਨ 'ਚ ਸੀਟ ਮੁਹੱਈਆ ਨਹੀਂ ਹੈ। ਇਹੀ ਨਹੀਂ, ਕਈ ਟਰੇਨਾਂ 'ਚ ਵੇਟਿੰਗ ਲਿਸਟ 200 ਤੋਂ ਵੀ ਜ਼ਿਆਦਾ ਹੈ। ਅਜਿਹੇ 'ਚ ਰੇਲਵੇ ਨੇ ਮੁਸਾਫਰਾਂ ਨੂੰ ਬਿਹਤਰ ਸਹੂਲਤ ਲਈ ਕੁਝ ਸਪੈਸ਼ਲ ਟਰੇਨਾਂ ਵੀ ਚਲਾਉਣ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਮੁਸਾਫਰਾਂ ਨੂੰ ਰੈਗੂਲਰ ਟਰੇਨਾਂ 'ਚ ਟਿਕਟਾਂ ਨਹੀਂ ਮਿਲ ਰਹੀਆਂ ਹਨ, ਉਹ ਸਪੈਸ਼ਟ ਟਰੇਨ 'ਚ ਟਿਕਟ ਬੁੱਕ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਦਿਨੇਸ਼ ਚੰਦ ਸ਼ਰਮਾ ਨੇ ਦੱਸਿਆ ਕਿ ਰੇਲਵੇ ਵਲੋਂ ਮੁਸਾਫਰਾਂ ਨੂੰ ਬਿਹਤਰ ਸਹੂਲਤ ਦੇਣ ਲਈ ਨੰਗਲ ਡੈਮ, ਚੰਡੀਗੜ੍ਹ ਤੇ ਕਾਲਕਾ ਤੋਂ 3 ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਟਰੇਨ ਧਾਰਮਿਕ ਸਥਾਨ ਲਈ ਵੀ ਸ਼ਾਮਲ ਹੈ।
ਚੰਡੀਗੜ੍ਹ ਤੇ ਅੰਬਾਲਾ ਤੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੀ ਕਿਸੇ ਵੀ ਟਰੇਨ 'ਚ 15 ਜੂਨ ਤੱਕ ਕੋਈ ਵੀ ਸੀਟ ਮੁਹੱਈਆ ਨਹੀਂ ਹੈ। ਇਸ ਦੇ ਨਾਲ ਹੀ, ਜੋ ਟਰੇਨਾਂ ਰਾਜਾਂ 'ਚ ਜਾਂਦੀਆਂ ਹਨ, ਉਨ੍ਹਾਂ 'ਚ ਵੇਟਿੰਗ ਲਿਸਟ ਵੀ 150 ਤੋਂ ਜ਼ਿਆਦਾ ਚੱਲ ਰਹੀ ਹੈ। ਅਜਿਹੇ 'ਚ ਇਨ੍ਹਾਂ 'ਚ ਸਫਰ ਕਰਨਾ ਮੁਸਾਫਰਾਂ ਲਈ ਕਾਫੀ ਮੁਸ਼ਕਲ ਹੋ ਜਾਵੇਗਾ। ਚੰਡੀਗੜ੍ਹ ਤੋਂ ਵਾਰਾਨਸੀ ਜਾਣ ਵਾਲੀ ਪਾਟਲੀ ਪੁੱਤਰ ਟਰੇਨ 'ਚ ਵੇਟਿੰਗ ਗਿਣਤੀ 200 ਤੋਂ ਜ਼ਿਆਦਾ ਹੈ। ਇਹੀ ਨਹੀਂ, ਅੰਬਾਲਾ ਤੋਂ ਗੋਰਖਪੁਰ ਜਾਣ ਵਾਲੀ ਕਟਿਹਾਰ ਐੱਕਸਪ੍ਰੈਸ 'ਚ ਵੀ ਵੇਟਿੰਗ ਗੱਡੀ ਨੰਬਰ 04503 ਕਾਲਕਾ ਤੋਂ ਹਰ ਵੀਰਵਾਰ ਰਾਤ 1.30 ਵਜੇ ਚੱਲੇਗੀ, ਜਦੋਂ ਕਿ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਗੱਡੀ ਨੰਬਰ 04504 ਹਰ ਵੀਰਵਾਰ ਰਾਤ 9.20 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 7.50 ਵਜੇ ਕਾਲਕਾ ਪਹੁੰਚੇਗੀ। ਇਹ ਟਰੇਨ ਕਾਲਕਾ, ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਨਿਊ ਮੋਰਿੰਡਾ, ਲੁਧਿਆਣਾ, ਜਲੰਧਰ ਛਾਉਣੀ, ਪਠਾਨਕੋਟ ਛਾਉਣੀ, ਜੰਮੂ-ਤਵੀ ਤੇ ਊਧਮਪੁਰ ਹੁੰਦੇ ਹੋਏ ਕੱਟੜਾ ਜਾਵੇਗੀ।