ਨਮ ਅੱਖਾਂ ਨਾਲ ਦਿੱਤੀ ਗਈ ''ਅਮਨਪ੍ਰੀਤ'' ਨੂੰ ਅੰਤਿਮ ਵਿਦਾਈ

Thursday, Oct 10, 2019 - 03:33 PM (IST)

ਨਮ ਅੱਖਾਂ ਨਾਲ ਦਿੱਤੀ ਗਈ ''ਅਮਨਪ੍ਰੀਤ'' ਨੂੰ ਅੰਤਿਮ ਵਿਦਾਈ

ਖਰੜ (ਸ਼ਸ਼ੀ/ਰਣਬੀਰ) : ਪਿੰਡ ਛੱਜੂਮਾਜਰਾ ਦੀ 21 ਸਾਲਾ ਅਮਨਪ੍ਰੀਤ ਕੌਰ ਸਿੱਧੂ (ਟ੍ਰੇਨੀ ਪਾਇਲਟ)  ਬੀਤੇ ਐਤਵਾਰ ਨੂੰ ਤੇਲੰਗਾਨਾ 'ਚ ਜਹਾਜ਼ ਕਰੈਸ਼ ਹੋਣ ਕਾਰਨ ਮੌਤ ਦੇ ਮੂੰਹ 'ਚ ਚਲੀ ਗਈ। ਅਮਨਪ੍ਰੀਤ ਦਾ ਪਿੰਡ 'ਚ ਮੰਗਲਵਾਰ ਨੂੰ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅਮਨਪ੍ਰੀਤ ਦੇ ਪਿਤਾ ਉਸ ਦੀ ਲਾਸ਼ ਲੈ ਕੇ ਪਿੰਡ ਪੁੱਜੇ ਸਨ। ਪਿੰਡ 'ਚ ਮਾਹੌਲ ਗਮਗੀਨ ਸੀ। ਪਿੰਡ ਦੇ ਸਾਬਕਾ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਦੇ ਅੰਤਿਮ ਸੰਸਕਾਰ ਮੌਕੇ ਖਰੜ ਨਗਰ ਕੌਂਸਲ ਦੀ ਪ੍ਰਧਆਨ ਅੰਜੂ ਚੰਦਰ ਤੋਂ ਇਲਾਵਾ ਹੋਰ ਕੋਈ ਵੀ ਕਈ ਨੇਤਾ ਮੌਜੂਦ ਨਹੀਂ ਸੀ।


author

Babita

Content Editor

Related News