ਅੰਦੋਲਨ 'ਚ ਦਿੱਲੀ ਪਹੁੰਚੇ ਤਾਮਿਲਨਾਡੂ ਦੇ ਕਿਸਾਨ, ਕਿਹਾ '300 ਕਿਸਾਨਾਂ ਦੀਆਂ ਰੇਲ ਟਿਕਟਾਂ ਕੀਤੀਆਂ ਰੱਦ'
Monday, Dec 07, 2020 - 06:12 PM (IST)
ਨਵੀਂ ਦਿੱਲੀ — ਤੱਪਦੀ ਗਰਮੀ ਅਤੇ ਕੜਾਕੇ ਦੀਆਂ ਠੰਡ ਵਿਚ ਖੇਤੀਬਾੜੀ ਕਰਨ ਵਾਲੇ ਕਿਸਾਨ ਅੱਜ ਆਪਣੇ ਹੱਕਾਂ ਲਈ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ 12 ਦਿਨਾਂ ਤੋਂ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਕਰਨ ਵਾਲੇ ਕਿਸਾਨਾਂ ਲਈ ਅੱਜ ਸਿੰਘੂ ਬਾਰਡਰ 'ਤੇ ਨਿਰੰਤਰ ਲੰਗਰ ਦੀ ਸੇਵਾ ਹੋ ਰਹੀ ਹੈ। ਨੈਸ਼ਨਲ ਹਾਈਵੇਅ 'ਤੇ ਦੂਰ-ਦੂਰ ਤੱਕ ਲੰਮੀਆਂ ਲਾਈਨਾਂ ਵਿਚ ਟਰੈਕਟਰ-ਟ੍ਰਾਲੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਟਰੈਕਟਰ-ਟ੍ਰਾਲੀਆਂ ਨੂੰ ਹੀ ਕਿਸਾਨਾਂ ਨੇ ਆਪਣਾ ਘਰ ਬਣਾਇਆ ਹੋਇਆ ਹੈ। ਇਸ ਪ੍ਰਦਰਸ਼ਨ ਵਿਚ ਆਏ ਕਿਸਾਨ ਕਹਿ ਰਹੇ ਹਨ ਕਿ ਉਨ੍ਹਾਂ ਦੇ ਕਿਰਸਾਨੀ ਵਾਲੇ ਜੀਵਨ 'ਚ ਇਹ ਤਜਰਬਾ ਬਿਲਕੁੱਲ ਵੱਖਰਾ ਹੈ।
ਇਹ ਵੀ ਦੇਖੋ : ਤਾਜ ਮਹਿਲ ਦੇ ਦੀਦਾਰ ਹੋਣਗੇ ਸੌਖੇ, PM ਨੇ ਮੈਟਰੋ ਪ੍ਰਾਜੈਕਟ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤ
ਅੱਜ ਕਿਸਾਨ ਦਾ ਧਰਤੀ 'ਤੇ ਡੁੱਲਿਆ ਪਸੀਨਾ ਫ਼ਲ ਦੇ ਰਿਹਾ ਹੈ। ਕਿਸਾਨਾਂ ਨੂੰ ਜੂਸ, ਪਿੱਜ਼ਾ, ਦੇਸੀ ਘਿਓ ਦੀਆਂ ਪਿੰਨੀਆਂ, ਗੋਲਗੱਪੇ, ਬਾਦਾਮ, ਅਖਰੋਟ ਅਤੇ ਜਲੇਬੀਆਂ ਤੱਕ ਵੰਡੇ ਜਾ ਰਹੇ ਹਨ। ਹਰ ਦਸ ਕਦਮ 'ਤੇ ਲੰਗਰ ਹੈ। ਸਬਜ਼ੀਆਂ ਵਿਚ ਮਟਰ-ਪਨੀਰ, ਆਲੂ-ਗੋਭੀ, ਪੂੜੀਆਂ ਛੋਲੇ, ਮੂਲੀ ਦੇ ਪਰਾਂਠੇ, ਆਲੂ-ਪਿਆਜ਼ ਦੇ ਪਰਾਂਠੇ ਵੀ ਬਣ ਰਹੇ ਹਨ। ਪੰਜਾਬ ਦੇ ਇਕ ਪਿੰਡ ਵਿਚੋਂ ਦੇਸੀ ਘਿਓ ਦੀਆਂ ਬਣੀਆਂ 15 ਟਨ ਪਿੰਨੀਆਂ ਆਈਆਂ ਹਨ।
ਇਹ ਵੀ ਦੇਖੋ : ਫ਼ੌਜ ਦੇ ਜਵਾਨਾਂ ਨੂੰ ਮਿਲੇਗਾ 11 ਸਾਲਾਂ ਦਾ ਮਕਾਨ ਭੱਤਾ, ਇਸ ਕਾਰਨ ਨਹੀਂ ਮਿਲ ਰਹੀ ਸੀ ਇਹ ਸਹੂਲਤ
ਦੇਸ਼ ਭਰ ਵਿਚੋਂ ਇਕੱਠੇ ਹੋ ਰਹੇ ਕਿਸਾਨ
ਕਰਨਾਟਕ, ਗੁਜਰਾਤ ਸਮੇਤ ਹੋਰ ਸੂਬਿਆਂ ਤੋਂ ਵੀ ਕਿਸਾਨ ਪਹੁੰਚ ਰਹੇ ਹਨ। ਦਿੱਲੀ ਪਹੁੰਚੇ ਤਾਮਿਲਨਾਡੂ ਦੇ ਕਿਸਾਨਾਂ ਨੇ ਦੱਸਿਆ ਕਿ 300 ਕਿਸਾਨਾਂ ਦੀਆਂ ਟ੍ਰੇਨ ਦੀਆਂ ਟਿਕਟਾਂ ਰੱਦ ਕਰ ਦਿੱਤੀਅਾਂ ਗਈਆਂ ਹਨ। ਧਰਨੇ ਵਾਲੇ ਸਥਾਨ 'ਤੇ ਪੰਜਾਬ-ਤਾਮਿਲਨਾਡੂ ਏਕਤਾ ਦੇ ਨਾਰੇ ਲੱਗ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਹੁਣੇ ਜਿਹੇ ਤਾਮਿਲਨਾਡੂ ਤੋਂ ਆਏ ਕਿਸਾਨਾਂ ਨੇ ਦੱਸਿਆ ਕਿ 300 ਕਿਸਾਨਾਂ ਦੀ ਟਿਕਟ ਰੱਦ ਕਰ ਦਿੱਤੀਆਂ ਗਈਆਂ ਹੈ। ਮਹਾਰਾਸ਼ਟਰ ਦੇ ਕਿਸਾਨਾਂ ਦੀਆਂ ਟਿਕਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਧਰਨੇ ਵਾਲੇ ਸਥਾਨ 'ਤੇ ਡੈਨਮਾਰਕ, ਨਿਊਜ਼ੀਲੈਂਡ, ਕੈਨੇਡਾ, ਕੈਲੀਫੋਰਨੀਆ ਵਲੋਂ ਸਮਰਥਨ ਦੇ ਬੈਨਰ ਲੱਗੇ ਹੋਏ ਹਨ।
ਇਹ ਵੀ ਦੇਖੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਉਛਾਲ, 90 ਦੇ ਪਾਰ ਪਹੁੰਚੇ ਭਾਅ
ਨੋਟ - ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।