ਵਿਸ਼ੇਸ਼ ਡ੍ਰਾਈਵ ਦੌਰਾਨ ਬਿਨਾਂ ਟਿਕਟ 47000 ਯਾਤਰੀਆਂ ਤੋਂ ਵਸੂਲੇ 3.21 ਕਰੋੜ ਰੁਪਏ

Friday, May 23, 2025 - 03:26 PM (IST)

ਵਿਸ਼ੇਸ਼ ਡ੍ਰਾਈਵ ਦੌਰਾਨ ਬਿਨਾਂ ਟਿਕਟ 47000 ਯਾਤਰੀਆਂ ਤੋਂ ਵਸੂਲੇ 3.21 ਕਰੋੜ ਰੁਪਏ

ਲੁਧਿਆਣਾ (ਗੌਤਮ)- ਫਿਰੋਜ਼ਪੁਰ ਮੰਡਲ ਵੱਲੋਂ ਬੇਟਿਕਟੇ ਯਾਤਰੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 47000 ਤੋਂ ਵੱਧ ਬੇਟਿਕਟੇ ਯਾਤਰੀਆਂ ਨੂੰ ਕਾਬੂ ਕੀਤਾ ਗਿਆ। ਗੌਰ ਹੋਵੇ ਕਿ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੇ ਨਿਰਦੇਸ਼ਾਂ ’ਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਦੀ ਅਗਵਾਈ ’ਚ 22 ਅਪ੍ਰੈਲ ਤੋਂ 21 ਮਈ ਤੱਕ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ’ਚ ਟਿਕਟ ਰਹਿਤ ਅਤੇ ਬੇਨਿਯਮਤ ਸਫਰ ਕਰਨ ਵਾਲਿਆਂ ’ਤੇ ਰੋਕ ਲਗਾਉਣ ਲਈ ਸਮਰ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਟਰੇਨਾਂ ’ਚ ਚੈਕਿੰਗ ਕੀਤੀ ਗਈ ਸੀ। ਫਿਰੋਜ਼ਪੁਰ ਮੰਡਲ ਦੇ ਜਲੰਧਰ-ਅੰਮ੍ਰਿਤਸਰ, ਫਿਰੋਜ਼ਪੁਰ-ਬਠਿੰਡਾ, ਲੁਧਿਆਣਾ-ਪਠਾਨਕੋਟ ਕੈਂਟ, ਲੁਧਿਆਣਾ-ਜਲੰਧਰ ਕੈਂਟ, ਫਿਰੋਜ਼ਪੁਰ-ਲੁਧਿਆਣਾ ਆਦਿ ਸੈਕਸ਼ਨਾਂ ’ਤੇ ਗਹਿਰੀ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ! ਮਾਨ ਸਰਕਾਰ ਨੇ ਦਿੱਤਾ ਤੋਹਫ਼ਾ

ਗੰਗਾ ਸਤਲੁਜ ਐਕਸਪ੍ਰੈੱਸ, ਫਿਰੋਜ਼ਪੁਰ-ਪਟਨਾ ਸਮਰ ਸਪੈਸ਼ਲ, ਮਾਲਵਾ ਸੁਪਰਫਾਸਟ ਐਕਸਪ੍ਰੈੱਸ, ਆਮਰਪਾਲੀ ਐਕਸਪ੍ਰੈੱਸ, ਅੰਮ੍ਰਿਤਸਰ ਹਾਵੜਾ ਮੇਲ, ਬੇਗਮਪੁਰਾ ਐਕਸਪ੍ਰੈੱਸ, ਸਹਰਸਾ ਗਰੀਬ ਰੱਥ ਐਕਸਪ੍ਰੈੱਸ, ਜੰਮੂਤਵੀ ਐਕਸਪ੍ਰੈੱਸ, ਸਚਖੰਡ ਐਕਸਪ੍ਰੈੱਸ ਆਦਿ ਟਰੇਨਾਂ ’ਚ ਟਿਕਟਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਟਰੇਨਾਂ ’ਚ ਬਣਾਈਆਂ ਟੀਮਾਂ ਨੇ ਅਚਨਚੇਤ ਚੈਕਿੰਗ ਕੀਤੀ।

ਇਸ ਦੌਰਾਨ ਬਿਨਾਂ ਟਿਕਟ ਦੇ 47000 ਤੋਂ ਵੱਧ ਯਾਤਰੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 3 ਕਰੋੜ 21 ਲੱਖ ਰੁਪਏ ਵਸੂਲੇ ਗਏ। ਅਧਿਕਾਰੀਆਂ ਨੇ ਇਸ ਮੁਹਿੰਮ ਦੌਰਾਨ ਡਿਊਟੀ ਦੇਣ ਵਾਲੇ ਟਿਕਟ ਚੈਕਿੰਗ ਸਟਾਫ ਦੀ ਡਿਊਟੀ ਦੀ ਸ਼ਲਾਘਾ ਕਰਦਿਆਂ ਯਾਤਰੀਆਂ ਨੂੰ ਜਾਇਜ਼ ਟਿਕਟ ਲੈ ਕੇ ਹੀ ਸਫਰ ਕਰਨ ਦੀ ਅਪੀਲ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News