ਸਰਕਾਰੀ ਬੱਸ ਦੀ ਫੇਟ ਵੱਜਣ ਕਾਰਨ ਪੈਦਲ ਜਾਂਦੇ ਨੌਜਵਾਨ ਦੀ ਦਰਦਨਾਕ ਮੌਤ
Wednesday, Jun 01, 2022 - 11:44 AM (IST)
ਤਪਾ ਮੰਡੀ (ਸ਼ਾਮ,ਗਰਗ, ਮੇਸ਼ੀ ): ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੜੈਲੀ ਚੌਂਕ ਨਜ਼ਦੀਕ ਸਰਕਾਰੀ ਬੱਸ ਦੀ ਫੇਟ ਵੱਜਣ ਕਾਰਨ ਇਕ ਨੌਜਵਾਨ ਦੀ ਦਰਦਨਾਕ ਮੋਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਕਾਲਾ ਸਿੰਘ ਪੁੱਤਰ ਦੇਸ ਰਾਜ ਵਾਸੀ ਤਪਾ ਮੰਡੀ ਜੋ ਰੋਜ਼ਾਨਾ ਵਾਂਗ ਬਾਬਾ ਇੰਦਰ ਦਾਸ ਜੀ ਦੇ ਡੇਰਾ ਵਿਖੇ ਸੇਵਾ ਕਰਨ ਲਈ ਪੈਦਲ ਜਾ ਰਿਹਾ ਸੀ। ਜਦੋਂ ਉਹ ਸੜਕ ਪਾਰ ਕਰਨ ਲੱਗਾ ਤਾਂ ਬਠਿੰਡਾ ਵਲੋਂ ਆਉਂਦੇ ਤੇਜ਼ ਰਫ਼ਤਾਰ ਆ ਰਹੀ ਪੀ.ਆਰ.ਟੀ.ਸੀ ਬੱਸ ਦੀ ਜ਼ਬਰਦਸਤ ਫੇਟ ਵੱਜਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ। ਘਟਨਾ ਵਾਪਰਨ ਤੋਂ ਬਾਅਦ ਦੋਸ਼ੀ ਵਾਹਨ ਸਮੇਤ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਮਜੀਠੀਆ ਨੂੰ ਜ਼ਮਾਨਤ ਮਾਮਲੇ ’ਚ ਬਹਿਸ ਪੂਰੀ, ਬੈਂਚ ਨੇ ਫੈਸਲਾ ਰੱਖਿਆ ਸੁਰੱਖਿਅਤ
ਘਟਨਾ ਦਾ ਪਤਾ ਲੱਗਦੈ ਹੀ ਪਰਿਵਾਰਿਕ ਮੈਂਬਰ ਅਤੇ ਆਂਢ-ਗੁਆਂਢ ਦੇ ਲੋਕਾਂ ਨੇ ਮੌਕੇ 'ਤੇ ਪਹੁੰਚਕੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਆ ਕੇ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਅਤੇ ਹੋਲਦਾਰ ਅਮਨਿੰਦਰ ਸਿੰਘ ਦੀ ਅਗਵਾਈ 'ਚ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ 'ਚ ਲੈਕੇ ਮਿੰਨੀ ਸਹਾਰਾ ਕਲੱਬ ਦੀ ਐੰਬੂਲੈਂਸ਼ ਰਾਹੀਂ ਬਰਨਾਲਾ ਮੋਰਚਰੀ ਰੂਮ 'ਚ ਭੇਜ ਦਿੱਤੀ। ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਥੋੜ੍ਹਾ ਜਿਹਾ ਮੰਧਬੁੱਧੀ ਦਿਮਾਗ ਦਾ ਸੀ। ਪੁਲਸ ਨੇ ਦੋਸ਼ੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਆੜ੍ਹਤੀ 10 ਜੂਨ ਤੋਂ ਕਰਨਗੇ ਸੜਕਾਂ ਜਾਮ, ਮੰਡੀਆਂ ਅੱਜ ਤੋਂ ਹੀ ਬੰਦ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।