ਟ੍ਰੈਫਿਕ ਪੁਲਸ ਨੇ ਲਗਾਏ ਵਾਹਨਾਂ ''ਤੇ ਰਿਫਲੈਕਟਰ

01/14/2018 12:21:24 PM

ਕਪੂਰਥਲਾ (ਭੂਸ਼ਣ)— ਧੁੰਦ ਦੇ ਮੌਸਮ 'ਚ ਸਾਨੂੰ ਸੜਕ ਹਾਦਸਿਆਂ ਤੋਂ ਬਚਣ ਲਈ ਆਪਣੀਆਂ ਗੱਡੀਆਂ ਹੌਲੀ ਰਫਤਾਰ 'ਚ ਚਲਾਉਣੀਆਂ ਚਾਹੀਦੀਆਂ ਹਨ, ਉਥੇ ਅਸੀਂ ਗੱਡੀਆਂ 'ਤੇ ਰਿਫਲੈਕਟਰ ਲਾ ਕੇ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬੱਚ ਸਕਦੇ ਹਾਂ। ਇਹ ਵਿਚਾਰ ਡੀ. ਐੱਸ. ਪੀ. ਟ੍ਰੈਫਿਕ ਅਤੇ ਪੀ. ਸੀ. ਆਰ. ਸੰਦੀਪ ਸਿੰਘ ਮੰਡ ਨੇ ਟ੍ਰੈਫਿਕ ਪੁਲਸ ਕਪੂਰਥਲਾ ਵੱਲੋਂ ਚਲਾਈ ਜਾ ਰਹੀ ਟ੍ਰੈਫਿਕ ਜਾਗਰੂਕਤਾ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਮਾਰਗਾਂ 'ਤੇ ਵਾਹਨਾਂ 'ਤੇ ਰਿਫਲੈਕਟਰ ਲਾਉਣ ਮੌਕੇ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਰਦੀ ਦੇ ਮੌਸਮ ਦੌਰਾਨ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਡੀ. ਐੱਸ. ਪੀ. ਮੰਡ ਨੇ ਟ੍ਰੈਫਿਕ ਇੰਚਾਰਜ ਇੰਸਪਕੈਟਰ ਦਰਸ਼ਨ ਲਾਲ ਸ਼ਰਮਾ ਨਾਲ ਮਿਲ ਕੇ ਗੱਡੀਆਂ 'ਤੇ 300 ਰਿਫਲੈਕਟਰ ਲਾਏ। ਇਸ ਮੌਕੇ ਰਿਫਲੈਕਟਰ ਲਗਾਉਣ 'ਚ ਸਹਿਯੋਗ ਕਰਨ ਵਾਲੇ ਚਿਰਾਯੂ ਟੀ. ਵੀ. ਐੱਸ. ਦੇ ਐੱਮ. ਡੀ. ਪੰਕਜ ਸਿੰਘ ਨੂੰ ਸਨਮਾਨਤ ਕੀਤਾ ਗਿਆ।


Related News