ਪਾਕਿਸਤਾਨ ਦੇ ਲੇਵੀ ਪੁਲਸ ਸਟੇਸ਼ਨ ’ਤੇ ਅੱਤਵਾਦੀਆਂ ਨੇ ਬੰਦੂਕ ਦੀ ਨੋਕ ’ਤੇ ਹਥਿਆਰ ਤੇ ਮੋਟਰਸਾਈਕਲ ਲੁੱਟੇ

Monday, Jun 24, 2024 - 11:08 AM (IST)

ਪਾਕਿਸਤਾਨ ਦੇ ਲੇਵੀ ਪੁਲਸ ਸਟੇਸ਼ਨ ’ਤੇ ਅੱਤਵਾਦੀਆਂ ਨੇ ਬੰਦੂਕ ਦੀ ਨੋਕ ’ਤੇ ਹਥਿਆਰ ਤੇ ਮੋਟਰਸਾਈਕਲ ਲੁੱਟੇ

ਗੁਰਦਾਸਪੁਰ/ਪਾਕਿਸਤਾਨ(ਵਿਨੋਦ) : ਕਵੇਟਾ ਜ਼ਿਲ੍ਹੇ ਦੇ ਹੋਸ਼ਾਬ ਇਲਾਕੇ ’ਚ ਲੇਵੀ ਪੁਲਸ ਸਟੇਸ਼ਨ ’ਤੇ ਅੱਤਵਾਦੀਆਂ ਨੇ ਹਮਲਾ ਕਰਕੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਥਾਣੇ ’ਚ ਰੱਖੇ ਪੁਲਸ ਮੁਲਾਜ਼ਮਾਂ ਦੇ ਸਾਰੇ ਹਥਿਆਰ, ਮੋਟਰ ਸਾਈਕਲ ਅਤੇ ਮੋਬਾਈਲ ਫ਼ੋਨ ਲੁੱਟ ਲਏ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਅਤਿਵਾਦੀਆਂ ਨੇ ਹਨੇਰੇ ਵਿੱਚ ਗਾਇਬ ਹੋਣ ਤੋਂ ਪਹਿਲਾਂ ਲੇਵੀ ਕਰਮਚਾਰੀਆਂ ਤੋਂ ਸਾਰੇ ਹਥਿਆਰ, ਮੋਬਾਈਲ ਫੋਨ ਅਤੇ ਨਕਦੀ ਇਕੱਠੀ ਕਰ ਲਈ।

ਇਹ ਵੀ ਪੜ੍ਹੋ- ਨਵਜੰਮੀ ਬੱਚੀ ਦੀ ਮੌਤ ਤੋਂ ਭੜਕੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਲਾਇਆ ਧਰਨਾ, ਥਾਣਾ ਮੁਖੀ ’ਤੇ ਲਾਏ ਦੋਸ਼

ਉਨ੍ਹਾਂ ਨੇ ਲੇਵੀ ਮੁਲਾਜ਼ਮਾਂ ਦੇ ਮੋਟਰਸਾਈਕਲ ਵੀ ਲੁੱਟ ਲਏ। ਬਲੋਚਿਸਤਾਨ ਸਰਕਾਰ ਨੇ ਪੁਲਸ ਸਟੇਸ਼ਨ 'ਤੇ ਮੌਜੂਦ ਸਾਰੇ ਲੇਵੀ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਘਟਨਾ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News