DIG ਨੇ ਸੁੱਤੇ ਪਏ ਪੁਲਸ ਮੁਲਾਜ਼ਮਾਂ ਨੂੰ ਪਵਾਈਆਂ ਭਾਜੜਾਂ  SHO ਤੇ SI ''ਤੇ ਕਰ ਦਿੱਤੀ ਕਾਰਵਾਈ

Tuesday, Jun 18, 2024 - 06:36 PM (IST)

ਟਾਂਡਾ (ਵਰਿੰਦਰ ਪੰਡਿਤ) : ਹਰਮਨਬੀਰ ਸਿੰਘ ਗਿੱਲ, ਆਈ. ਪੀ. ਐੱਸ., ਡੀ. ਆਈ. ਜੀ. ਜਲੰਧਰ ਰੇਂਜ ਨੇ ਸਵੇਰੇ 7:30 ਵਜੇ ਥਾਣਾ ਟਾਂਡਾ, ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ। ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਸ ਦੇ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਹੈ। ਦੌਰੇ ਦੌਰਾਨ ਇਹ ਨੋਟ ਕੀਤਾ ਗਿਆ ਕਿ ਥਾਣੇ ਵਿਚ ਸਿਰਫ਼ ਸਹਾਇਕ ਮੁਨਸ਼ੀ ਹੀ ਬਿਨਾਂ ਹਥਿਆਰ ਦੇ ਮੌਜੂਦ ਸੀ। ਦੂਜਾ, ਸਵੇਰੇ 8:00 ਵਜੇ ਲਈ ਨਿਧਾਰਤ ਰੋਲ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਸੀ, ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵਾਪਰਿਆ ਵੱਡਾ ਹਾਦਸਾ, ਤਿੰਨ ਘਰਾਂ 'ਚ ਵਿਛੇ ਸੱਥਰ

ਐੱਸ.ਐੱਚ.ਓ. ਥਾਣਾ ਟਾਂਡਾ ਅਤੇ ਡੀ.ਐੱਸ.ਪੀ. ਟਾਂਡਾ ਵੀ ਆਪਣੇ ਨਿਵਾਸ ਸਥਾਨਾਂ ਵਿਚ ਸੌ ਰਹੇ ਸਨ। ਬਾਕੀ ਰਹਿੰਦੀ ਪੁਲਸ ਫੋਰਸ ਥਾਣੇ ਵਿਚ ਸਵੇਰੇ 9:00-9:15 ਵਜੇ ਦੇ ਦਰਮਿਆਨ ਪਹੁੰਚੀ, ਜੋ ਕਿ ਡੀ.ਆਈ.ਜੀ. ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ, ਜਿਸ ਨਾਲ ਥਾਣੇ ਵਿਚ ਸੁਰੱਖਿਆ ਦੀ ਕਮੀ ਅਤੇ ਸੰਭਾਵਿਤ ਖਤਰੇ ਦਾ ਪਤਾ ਲੱਗਦਾ ਹੈ। ਡਿਊਟੀ ਵਿੱਚ ਲਾਪਰਵਾਹੀ ਅਤੇ ਨਿਗਰਾਨੀ ਦੀ ਘਾਟ ਕਾਰਨ ਐੱਸ.ਐੱਚ.ਓ. ਟਾਂਡਾ, ਐੱਸ.ਆਈ. ਰਮਨ ਕੁਮਾਰ ਨੂੰ ਮੁਅੱਤਲ ਕਰਕੇ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਵਲੋਂ ਜੇਲ੍ਹ 'ਚੋਂ ਕੀਤੀ ਵੀਡੀਓ ਕਾਲ 'ਤੇ 'ਆਪ' ਨੇ ਜਾਖੜ 'ਤੇ ਚੁੱਕੇ ਸਵਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News