''ਜਗ ਬਾਣੀ'' ''ਚ ਖ਼ਬਰ ਛਪਣ ਤੋਂ ਬਾਅਦ ਨੀਂਦ ਤੋਂ ਜਾਗਿਆ ਟ੍ਰੈਫਿਕ ਵਿਭਾਗ

Saturday, Feb 03, 2018 - 05:27 AM (IST)

''ਜਗ ਬਾਣੀ'' ''ਚ ਖ਼ਬਰ ਛਪਣ ਤੋਂ ਬਾਅਦ ਨੀਂਦ ਤੋਂ ਜਾਗਿਆ ਟ੍ਰੈਫਿਕ ਵਿਭਾਗ

ਗਲਤ ਸਾਈਡ ਜਾ ਕੇ ਸਵਾਰੀ ਚੁੱਕਣ ਵਾਲੀਆਂ 2 ਬੱਸਾਂ ਦੇ ਚਾਲਕਾਂ ਖਿਲਾਫ ਐੱਫ. ਆਈ. ਆਰ. ਦਰਜ
ਲੁਧਿਆਣਾ(ਸੰਨੀ)-ਜਲੰਧਰ ਬਾਈਪਾਸ ਚੌਕ ਤੋਂ ਸਵਾਰੀਆਂ ਚੁੱਕਣ ਦੇ ਚੱਕਰ ਵਿਚ ਪੁਲ ਦੇ ਉੱਪਰੋਂ ਰੌਂਗ ਸਾਈਡ ਬੱਸ ਚਲਾ ਕੇ ਬੱਸ ਵਿਚ ਬੈਠੀਆਂ ਸਵਾਰੀਆਂ ਅਤੇ ਸੜਕ 'ਤੇ ਚੱਲ ਰਹੇ ਹੋਰਨਾਂ ਲੋਕਾਂ ਦੀ ਜਾਨ ਲਈ ਖਤਰਾ ਪੈਦਾ ਕਰਨ ਵਾਲੇ ਚਾਲਕਾਂ ਸਬੰਧੀ ਖ਼ਬਰ ਨੂੰ 'ਜਗ ਬਾਣੀ' ਵਲੋਂ ਪ੍ਰਮੁੱਖਤਾ ਲਾਲ ਪ੍ਰਕਾਸ਼ਿਤ ਕਰਨ ਤੋਂ ਬਾਅਦ ਨਗਰ ਦਾ ਟ੍ਰੈਫਿਕ ਵਿਭਾਗ ਨੀਂਦ ਤੋਂ ਜਾਗ ਗਿਆ ਹੈ। ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਸੁਖਵਿੰਦਰਜੀਤ ਸਿੰਘ ਨੇ ਅੱਜ ਸਵੇਰੇ ਆਪਣੀ ਟੀਮ ਨੂੰ ਨਾਲ ਲੈ ਕੇ ਪੁਲ ਦੇ ਉੱਪਰ ਨਾਕਾਬੰਦੀ ਕਰ ਦਿੱਤੀ। ਨਾਕਾਬੰਦੀ ਦੌਰਾਨ ਅਜਿਹੀਆਂ ਦੋ ਬੱਸਾਂ ਕਾਬੂ ਆਈਆਂ, ਜਿਨ੍ਹਾਂ ਦੇ ਚਾਲਕ ਪੁਲ ਦੇ ਉੱਪਰੋਂ ਡਿਵਾਈਡਰ ਟਪਾ ਕੇ ਬੱਸ ਨੂੰ ਰੌਂਗ ਸਾਈਡ ਦੌੜਾ ਰਹੇ ਸਨ। ਜਿਉਂ ਹੀ ਚਾਲਕਾਂ ਨੇ ਪੁਲ ਦੇ ਉੱਪਰ ਬੱਸ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਫੜ ਕੇ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਸਲੇਮ ਟਾਬਰੀ ਦੀ ਪੁਲਸ ਵੱਲੋਂ ਦੋਵਾਂ ਬੱਸਾਂ ਦੇ ਚਾਲਕਾਂ ਖਿਲਾਫ ਬੱਸ ਸੜਕ ਵਿਚ ਰੋਕ ਕੇ ਜਾਮ ਲਾਉਣ ਅਤੇ ਰੈਸ਼ ਡਰਾਈਵਿੰਗ ਕਰਨ ਦੇ ਦੋਸ਼ ਵਿਚ ਐੱਫ. ਆਈ. ਆਰ. ਦਰਜ ਕਰ ਕੇ ਬੱਸਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਇਨ੍ਹਾਂ ਵਿਚੋਂ ਇਕ ਬੱਸ ਸਰਕਾਰੀ ਅਤੇ ਦੂਜੀ ਪ੍ਰਾਈਵੇਟ ਕੰਪਨੀ ਦੀ ਹੈ। ਥਾਣਾ ਸਲੇਮ ਟਾਬਰੀ ਤੋਂ ਜਾਂਚ ਅਧਿਕਾਰੀ ਏ. ਐੱਸ. ਆਈ. ਜਨਕ ਰਾਜ ਨੇ ਦੱਸਿਆ ਕਿ ਜ਼ਮਾਨਤਯੋਗ ਅਪਰਾਧ ਹੋਣ ਕਾਰਨ ਦੋਵਾਂ ਬੱਸ ਚਾਲਕਾਂ ਨੂੰ ਥਾਣੇ ਤੋਂ ਹੀ ਜ਼ਮਾਨਤ ਮਿਲ ਗਈ ਹੈ, ਜਦੋਂਕਿ ਬੱਸਾਂ ਨੂੰ ਅਦਾਲਤ ਦੇ ਹੁਕਮਾਂ 'ਤੇ ਹੀ ਛੱਡਿਆ ਜਾਵੇਗਾ।


Related News