ਟਰੈਕਟਰ-ਟਰਾਲੀ ਹੇਠਾਂ ਆਏ ਪਿਓ-ਪੁੱਤ, ਇਕ ਦੀ ਮੌਤ
Thursday, Jan 11, 2018 - 11:46 AM (IST)

ਅਜਨਾਲਾ (ਰਮਨਦੀਪ) — ਭਲਾ ਪਿੰਡ ਸ਼ੂਗਰ ਮਿਲ 'ਚ ਟਰੈਕਟਰ ਟਰਾਲੀ ਦੇ ਬੇਕਾਬੂ ਹੋਣ ਕਾਰਨ ਪੀਓ-ਪੁੱਤਰ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਸ਼ੂਗਰ ਮਿਲ 'ਚ ਟਰੈਟਕਟਰ ਟਰਾਲੀ 'ਤੇ ਗੰਨੇ ਦੇ ਫਸਲ ਲੈ ਕੇ ਜਾ ਰਹੇ ਪਿਓ-ਪੁੱਤਰ ਦਾ ਟਰੱਕ ਦੀ ਸਾਈਡ ਵੱਜਣ ਨਾਲ ਗੰਨੇ ਦੀ ਟਰਾਲੀ ਬੇਕਾਬੂ ਹੋ ਗਈ ਤੇ ਨੌਜਵਾਨ ਗੁਰਮੀਤ ਸਿੰਘ ਟਰਾਲੀ ਹੇਠ ਆ ਗਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦਾ ਪਿਤਾ ਜਗੀਰ ਸਿੰਘ ਗੰਨਿਆਂ ਹੇਠ ਆ ਗਿਆ। ਜਿਸ ਨੂੰ ਉਥੇ ਮੌਜੂਦ ਲੋਕਾਂ ਵਲੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।