ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਹਾਦਸਾਗ੍ਰਸਤ

Monday, Feb 19, 2018 - 02:01 AM (IST)

ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਹਾਦਸਾਗ੍ਰਸਤ

ਹਰਿਆਣਾ, (ਰਾਜਪੂਤ)- ਕਸਬਾ ਹਰਿਆਣਾ ਦੇ ਨਜ਼ਦੀਕ ਹਰਿਆਣਾ-ਦਸੂਹਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਹਾਜੀਪੁਰ ਨਜ਼ਦੀਕ ਟਰੈਕਟਰ-ਟਰਾਲੀ ਜੋ ਕਿ ਲੱਕੜਾ ਨਾਲ ਲੱਦੀ ਹੋਈ ਸੀ ਬੇਕਾਬ ਹੋ ਕੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਡਰਾਈਵਰ ਰਮਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਟਰੈਕਟਰ- ਟਰਾਲੀ 'ਤੇ ਲੱਕੜਾ ਲੱਦ ਕੇ ਜਦ ਪਿੰਡ ਹਾਜੀਪੁਰ ਕੋਲ ਪਹੁੰਚਿਆ ਤਾਂ ਟਰੈਕਟਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉੱਤਰ ਕੇ ਸਫੈਦਿਆਂ 'ਚ ਜਾ ਵੱਜਾ। ਸਿੱਟੇ ਵਜੋਂ ਟਰੈਕਟਰ ਦਾ ਨੁਕਸਾਨ ਹੋ ਗਿਆ ਤੇ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ।


Related News