ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Sunday, Jul 30, 2023 - 08:20 PM (IST)
ਜਲੰਧਰ (ਬਿਊਰੋ) : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 50 ਹੈੱਡ ਮਾਸਟਰਾਂ ਦੇ ਪਹਿਲੇ ਬੈਚ ਨੂੰ ਟਰੇਨਿੰਗ ਲਈ IIM ਅਹਿਮਦਾਬਾਦ ਨੂੰ ਰਵਾਨਾ ਕੀਤਾ ਹੈ। ਉਥੇ ਹੀ ਦਸੂਹਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਸੂਹਾ ਦੇ ਕੰਡੀ ਖੇਤਰ ਦੇ ਪਿੰਡ ਰਾਮਪੁਰ ਹਲੇਡ ਦੇ ਲਿੰਕ ਰੋਡ ’ਤੇ ਕਾਫ਼ੀ ਜੰਗਲੀ ਖੇਤਰ ਸਨ। ਇਥੇ ਇਕ ਕਾਰ ਸਵਾਰ ਦੀ ਮਿਲੀਭੁਗਤ ਨਾਲ 2 ਸਕੂਲੀ ਸਵਾਰਾਂ ਨੇ ਇਕ ਡਿਲਿਵਰੀ ਬੁਆਏ ਭਰਤ ਸੈਨੀ ਵਾਸੀ ਖੇਤਲਾ ਰਾਜਸਥਾਨ ਤੋਂ ਗਹਿਣਿਆਂ ਸਮੇਤ 38.40 ਲੱਖ ਦੀ ਪਿਸਤੌਲ ਦੀ ਨੋਕ ’ਤੇ ਲੁੱਟ ਲਿਆ। ਪੜ੍ਹੋ ਦੇਸ਼-ਦੁਨੀਆ ਨਾਲ ਸਬੰਧਿਤ ਅੱਜ ਦੀਆਂ ਅਹਿਮ ਖ਼ਬਰਾਂ....
CM ਮਾਨ ਨੇ ਸਰਕਾਰੀ ਸਕੂਲਾਂ ਦੇ 50 ਹੈੱਡ ਮਾਸਟਰਾਂ ਨੂੰ ਟਰੇਨਿੰਗ ਲਈ IIM ਅਹਿਮਦਾਬਾਦ ਕੀਤਾ ਰਵਾਨਾ
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 50 ਹੈੱਡ ਮਾਸਟਰਾਂ ਦੇ ਪਹਿਲੇ ਬੈਚ ਨੂੰ ਟਰੇਨਿੰਗ ਲਈ IIM ਅਹਿਮਦਾਬਾਦ ਨੂੰ ਰਵਾਨਾ ਕੀਤਾ ਹੈ। ਉਨ੍ਹਾਂ ਦਾ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਨਿਖਾਰਨਾ ਹੈ ਤਾਂ ਜੋ ਉਹ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਸਕਣ। ਇਸ ਦੌਰਾਨ CM ਮਾਨ ਨੇ 50 ਹੈੱਡ ਮਾਸਟਰਾਂ ਨੂੰ ਆਪ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ।
ਦਸੂਹਾ 'ਚ ਵੱਡੀ ਵਾਰਦਾਤ, ਡਿਲਿਵਰੀ ਬੁਆਏ ਕੋਲੋਂ ਪਿਸਤੌਲ ਦੀ ਨੋਕ ’ਤੇ ਕੀਤੀ 38 ਲੱਖ ਦੀ ਲੁੱਟ
ਦਸੂਹਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਸੂਹਾ ਦੇ ਕੰਡੀ ਖੇਤਰ ਦੇ ਪਿੰਡ ਰਾਮਪੁਰ ਹਲੇਡ ਦੇ ਲਿੰਕ ਰੋਡ ’ਤੇ ਕਾਫ਼ੀ ਜੰਗਲੀ ਖੇਤਰ ਸਨ।
PM ਮੋਦੀ ਨੇ ਸ਼ਹੀਦਾਂ ਦੇ ਸਨਮਾਨ ਲਈ ਕੀਤਾ 'ਮੇਰੀ ਮਿੱਟੀ, ਮੇਰਾ ਦੇਸ਼' ਮੁਹਿੰਮ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਅੰਮ੍ਰਿਤ ਵਾਟਿਕਾ ਬਣੇਗੀ, ਜਿਸ ਲਈ ਦੇਸ਼ ਭਰ ਤੋਂ 7500 ਘੜਿਆਂ 'ਚ ਮਿੱਟੀ ਲਿਆਂਦੀ ਜਾਵੇਗੀ।
ਮੁੜ ਛੱਡਿਆ ਗਿਆ ਪੌਂਗ ਡੈਮ 'ਚੋਂ ਪਾਣੀ, ਇਸ ਇਲਾਕੇ ਦੇ ਪਿੰਡਾਂ ਲਈ ਬਣਿਆ ਖ਼ਤਰਾ
-ਇੰਦੌਰਾ ਦੇ ਮੰਡ ਇਲਾਕੇ ’ਚ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਖੇਤਾਂ ’ਚ ਪਾਣੀ ਭਰਿਆ ਹੋਇਆ ਹੈ। ਮੱਕੀ, ਝੋਨੇ ਅਤੇ ਗੰਨੇ ਦੀਆਂ ਫ਼ਸਲਾਂ ਤਾਂ ਲਗਾਤਾਰ 14 ਦਿਨਾਂ ਤੋਂ ਚਲ ਰਹੇ ਪਾਣੀ ’ਚ ਡੁੱਬ ਕੇ ਬਰਬਾਦ ਹੋ ਚੁੱਕੀਆਂ ਹਨ। ਪਾਣੀ ਨਾਲ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਹੋ ਰਿਹਾ ਹੈI
ਗੈਂਗਸਟਰ ਰਵੀ ਬਲਾਚੌਰੀਆ ਦੇ 2 ਗੁਰਗੇ ਹੈਰੋਇਨ, ਪਿਸਟਲ ਅਤੇ ਡਰੱਗ ਮਨੀ ਸਮੇਤ ਕਾਬੂ
ਕੇਂਦਰੀ ਜੇਲ ਅੰਮ੍ਰਿਤਸਰ ਵਿਖੇ ਬੰਦ ਏ ਵਰਗ ਦੇ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਵੱਲੋਂ ਜੇਲ ’ਚੋਂ ਚਲਾਏ ਜਾ ਰਹੇ ਨਸ਼ੀਲੇ ਪਦਾਰਥ ਅਤੇ ਅਸਲੇ ਦੇ ਰੈਕਟ ਦਾ ਪਰਦਾਫਾਸ਼ ਕਰ ਕੇ ਸੀ.ਆਈ.ਏ. ਸਟਾਫ ਦੀ ਪੁਲਸ ਨੇ ਗੈਂਗਸਟਰ ਦੇ 2 ਗੁਰਗਿਆਂ ਨੂੰ ਗ੍ਰਿਫਤਾਰ ਕਰ ਕੇ 1 ਕਿਲੋ 200 ਗ੍ਰਾਮ ਹੈਰੋਇਨ, 3 ਪਿਸਟਲ, 260 ਜ਼ਿੰਦਾ ਕਾਰਤੂਸ ਅਤੇ 1.40 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਵੱਡੀ ਖ਼ਬਰ: ਗੈਂਗਸਟਰ ਰਵਿੰਦਰ ਸਮਰਾ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ
ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨ ਗੈਂਗਸਟਰ ਰਵਿੰਦਰ ਸਮਰਾ (36) ਦਾ ਰਿਚਮੰਡ ਸ਼ਹਿਰ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ
ਡੇਂਗੂ ਦੇ ਵੱਧ ਰਹੇ ਪ੍ਰਕੋਪ ਦੌਰਾਨ ਜ਼ਿਲ੍ਹੇ ਦੇ ਜ਼ਿਆਦਾਤਰ ਪ੍ਰਾਈਵੇਟ ਹਸਪਤਾਲ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਹਨ। ਡੇਂਗੂ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵੱਲੋਂ ਅੰਨ੍ਹੇਵਾਹ ਦਾਖ਼ਲ ਕੀਤਾ ਜਾ ਰਿਹਾ ਹੈ, ਜਦਕਿ ਸਿਹਤ ਵਿਭਾਗ ਨੂੰ ਇਨ੍ਹਾਂ ਮਰੀਜ਼ਾਂ ਦੀ ਸਹੀ ਰਿਪੋਰਟ ਨਹੀਂ ਦਿੱਤੀ ਜਾ ਰਹੀ।
ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਹਾਦਸਾ, 5 ਕਾਰਾਂ ਆਪਸ ’ਚ ਟਕਰਾ ਕੇ ਹੋਈਆਂ ਚਕਨਾਚੂਰ, 15 ਲੋਕ ਜ਼ਖ਼ਮੀ
ਜ਼ਿਲ੍ਹੇ ਦੇ ਪਿੰਡ ਭੁੱਚੋ ਓਵਰਬ੍ਰਿਜ ’ਤੇ ਐਤਵਾਰ ਸ਼ਾਮ ਨੂੰ 5 ਕਾਰਾਂ ਆਪਸ ਵਿਚ ਟਕਰਾ ਗਈਆਂ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਾਰੀਆਂ ਕਾਰਾਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈਆਂ, ਜਦਕਿ ਇਸ ਹਾਦਸੇ ’ਚ 15 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਕਾਰਾਂ ’ਚੋਂ ਬਾਹਰ ਕੱਢ ਕੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਦੀ ਮਦਦ ਨਾਲ ਇਲਾਜ ਲਈ ਨਜ਼ਦੀਕੀ ਆਦੇਸ਼ ਹਸਪਤਾਲ ’ਚ ਦਾਖ਼ਲ ਕਰਵਾਇਆ।