ਪਖਾਨੇ ਬਣਾਉਣ ਤੇ ਛੱਪੜਾਂ ਦੀ ਸਾਫ ਸਫਾਈ ਨੂੰ ਲੈ ਕਿ ਪਿੰਡ ਦੇ ਮੋਹਤਬਾਰਾਂ ਨੇ ਬਲਾਕ ਅਫਸਰ ਨਾਲ ਕੀਤੀ ਮੀਟਿੰਗ

Wednesday, Dec 06, 2017 - 01:43 PM (IST)

ਪਖਾਨੇ ਬਣਾਉਣ ਤੇ ਛੱਪੜਾਂ ਦੀ ਸਾਫ ਸਫਾਈ ਨੂੰ ਲੈ ਕਿ ਪਿੰਡ ਦੇ ਮੋਹਤਬਾਰਾਂ ਨੇ ਬਲਾਕ ਅਫਸਰ ਨਾਲ ਕੀਤੀ ਮੀਟਿੰਗ

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ) - ਅੱਜ ਸਵੱਛ ਪੰਜਾਬ ਮੁਹਿੰਮ ਤਹਿਤ ਪਿੰਡ ਨਾਰਲਾ ਦੇ ਮੋਹਤਬਾਰ ਵਿਅਕਤੀਆਂ ਨੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਿਆਰ ਸਿੰਘ ਖਾਲਸਾ ਨਾਲ ਮੀਟਿੰਗ ਕੀਤੀ । ਮੀਟਿੰਗ ਦੋਰਾਨ ਪਿੰਡ ਦੇ ਮੋਹਤਬਾਰ ਸਰਬਸੁਖਰਾਜ ਸਿੰਘ ਨਾਰਲਾ , ਹਰਬੀਰ ਸਿੰਘ ਭੋਲਾ, ਤੇ ਸੁਖਬੀਰ ਸਿੰਘ ਨਾਰਲਾ ਵੱਲੋ ਪਿੰਡ ਅੰਦਰ ਪਖਾਨੇ ਬਣਾਉਣ ਅਤੇ ਛੱਪੜਾ ਦੀ ਸਾਫ ਸਫਾਈ ਕਰਨ ਸਾਬੰਧੀ ਬਲਾਕ ਵਿਕਾਸ ਅਧਿਕਾਰੀ ਨੂੰ ਜਾਣੂ ਕਰਵਾਇਆ । ਇੰਨਾਂ ਮੁਸ਼ਕਲਾ ’ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਬਲਾਕ ਵਿਕਾਸ ਅਫਸਰ ਖਲਾਸਾ ਨੇ ਪਿੰਡ ਵਾਸੀ ਮੋਹਤਬਾਰਾਂ ਨੂੰ ਯਕੀਨ ਦਵਾਇਆ ਕਿ ਪਖਾਨੇ ਬਣਾਉਣ ਦਾ ਕੰਮ ਤੇਜੀ ਨਾਲ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਖੁਲੇ ’ਚ  ਪਖਾਨੇ ਜਾਣ ਤੋਂ ਲੋਕਾਂ ਨੂੰ ਮੁਕਤੀ ਮਿਲ ਸਕੇ । ਇਸ ਤੋਂ ਇਲਾਵਾਂ ਸੀਵਰੇਜ ਦੇ ਪਾਣੀ ਨੂੰ ਭੰਡਾਰਨ ਕਰਨ ਲਈ ਛੱਪੜ ਦੀ ਸਾਫ ਸਫਾਈ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰਵਾਉਣ ਦਾ ਭਾਰੋਸਾ ਦਿੱਤਾ, ਜਿਸ ਉਪਰੰਤ ਪਿੰਡ ਨਿਵਾਸੀ ਮੋਹਤਬਾਰਾਂ ਨੇ ਬਲਾਕ ਅਫਸਰ ਪਿਆਰ ਸਿੰਘ ਖਾਲਸਾ ਦਾ ਧੰਨਵਾਦ ਕੀਤਾ । ਇਸ ਮੋਕੇ ਉਨ੍ਹਾਂ ਨਾਲ ਕਾਰਜ ਸਿੰਘ ਫੋਜੀ, ਸੂਖਬੀਰ ਸਿੰਘ, ਜਗਮੀਤ ਸਿਘ ਪਿੰਸ਼, ਲਖਵਿੰਦਰ ਸਿੰਘ , ਸਤਨਾਮ ਸਿੰਘ, ਪਿੰਡ ਵਾਸੀ ਆਦਿ ਹਾਜ਼ਰ ਸਨ । 


Related News