ਭਾਰਤ ਭੂਸ਼ਣ ਆਸ਼ੂ ਗ੍ਰਿਫ਼ਤਾਰ, ਉਥੇ PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅਲਰਟ ਜਾਰੀ, ਪੜ੍ਹੋ TOP 10

Monday, Aug 22, 2022 - 08:47 PM (IST)

ਜਲੰਧਰ : ਅੱਜ ਸਾਬਕਾ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਘਪਲਿਆਂ ਦੇ ਇਲਜ਼ਾਮ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਪੰਜਾਬ 'ਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਗ੍ਰਿਫ਼ਤਾਰ, MP ਬਿੱਟੂ ਦੀ ਵਿਜੀਲੈਂਸ ਟੀਮ ਨਾਲ ਹੋਈ ਤਿੱਖੀ ਬਹਿਸ
ਸਾਬਕਾ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਵੱਲੋਂ ਕਾਂਗਰਸ ਸਰਕਾਰ ਦੌਰਾਨ ਆਸ਼ੂ ’ਤੇ ਲੱਗੇ ਘਪਲਿਆਂ ਦੇ ਇਲਜ਼ਾਮ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਿਜੀਲੈਂਸ ਦੀ ਰਾਡਾਰ ’ਤੇ GNDU ਦੇ ਵਾਈਸ ਚਾਂਸਲਰ, ਸਰਕਾਰ ਦੇ ਹੁਕਮਾਂ ’ਤੇ ਜਾਂਚ ਹੋਈ ਸ਼ੁਰੂ
ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਅਧਿਆਪਕਾਂ ਸਣੇ ਵੱਖ-ਵੱਖ ਅਹੁਦਿਆਂ ’ਤੇ ਨਿਯਮਾਂ ਨੂੰ ਪਿੱਛੇ ਰੱਖ ਕੇ ਕੀਤੀਆਂ ਗਈਆਂ ਨਿਯੁਕਤੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਜੀ. ਐੱਨ. ਡੀ. ਯੂ. ਟੀਚਿੰਗ ਐਸੋਸੀਏਸ਼ਨ ਦੀ ਮੰਗ ’ਤੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਰ-ਘਰ ਆਟਾ ਯੋਜਨਾ ਲਈ ਸਰਕਾਰ ਨੇ ਖਿੱਚੀ ਤਿਆਰੀ, GPS ਅਤੇ ਕੈਮਰਿਆਂ ਵਾਲੇ ਵਾਹਨ ਕਰਨਗੇ ਡਿਲਿਵਰੀ
ਪੰਜਾਬ ਦੇ ਘਰਾਂ ’ਚ ਆਟਾ ਪਹੁੰਚਾਉਣ ਦੀ ਸਕੀਮ 1 ਅਕਤੂਬਰ, 2022 ਤੋਂ ਸ਼ੁਰੂ ਹੋ ਰਹੀ ਹੈ। ਸਮਾਰਟ ਕਾਰਡ ਧਾਰਕਾਂ ਦੇ ਘਰ ਆਟਾ ਪਹੁੰਚਾਉਣ ਵਾਲੀ ਇਸ ਸਕੀਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸਕੀਮ ਦੇ ਤਹਿਤ ਹਰ ਮਹੀਨੇ 75 ਹਜ਼ਾਰ ਮੀਟ੍ਰਿਕ ਟਨ ਆਟਾ ਲੋਕਾਂ ਦੇ ਘਰਾਂ ’ਚ ਪਹੁੰਚਾਇਆ ਜਾਵੇਗਾ।

ਪੰਜਾਬ ਕੈਬਨਿਟ ਦੀ ਬੈਠਕ 25 ਅਗਸਤ ਨੂੰ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਪੰਜਾਬ ਕੈਬਨਿਟ ਦੀ ਅਹਿਮ ਬੈਠਕ 25 ਅਗਸਤ ਦਿਨ ਵੀਰਵਾਰ ਨੂੰ ਹੋਣ ਜਾ ਰਹੀ ਹੈ। ਇਹ ਬੈਠਕ 25 ਅਗਸਤ ਨੂੰ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਵੇਗੀ। ਬੈਠਕ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਵੇਗੀ।

ਚੱਕੀ ਦਰਿਆ ’ਚ ਪਠਾਨਕੋਟ-ਕੁੱਲੂ ਰਾਸ਼ਟਰੀ ਰਾਜਮਾਰਗ ’ਤੇ ਬਣੇ ਪੁਲ ਨੂੰ ਖ਼ਤਰਾ, ਪ੍ਰਸ਼ਾਸਨ ਨੇ ਆਵਾਜਾਈ ਕੀਤੀ ਬੰਦ
ਪੰਜਾਬ-ਹਿਮਾਚਲ ਸਰਹੱਦ ਦਰਮਿਆਨ ਵਗਦੇ ਚੱਕੀ ਦਰਿਆ ’ਚ ਭਾਰੀ ਹੜ੍ਹ ਆਉਣ ਕਾਰਨ ਪਿਛਲੇ ਦਿਨੀਂ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਰੇਲਵੇ ਪੁਲ ਢਹਿ-ਢੇਰੀ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦੇ ਨਾਲ ਹੀ ਪਠਾਨਕੋਟ-ਕੁੱਲੂ ਰਾਸ਼ਟਰੀ ਰਾਜਮਾਰਗ ਦੇ ਪੁਲ ਨੂੰ ਵੀ ਖਤਰਾ ਬਣ ਗਿਆ ਹੈ।

ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਭਵਨ 'ਚ ਨਹੀਂ ਮਿਲੀ ਐਂਟਰੀ, ਖ਼ਫ਼ਾ ਹੋ ਕੇ ਵਾਪਸ ਮੁੜੇ
ਚੰਡੀਗੜ੍ਹ 'ਚ ਪੰਜਾਬ ਕਾਂਗਰਸ ਵੱਲੋਂ ਵਿਜੀਲੈਂਸ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਕਾਂਗਰਸ ਭਵਨ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਗੱਡੀ ਨੂੰ ਕਾਂਗਰਸ ਭਵਨ 'ਚ ਐਂਟਰੀ ਨਹੀਂ ਦਿੱਤੀ ਗਈ।

PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ, ਸਖ਼ਤ ਕੀਤੀ ਗਈ ਸੁਰੱਖਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਪੰਜਾਬ 'ਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਕੇਂਦਰੀ ਖ਼ੁਫੀਆ ਏਜੰਸੀਆਂ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਇਨਪੁੱਟ ਭੇਜ ਦਿੱਤਾ ਹੈ।

ਦਿੱਲੀ ਦੇ ਜੰਤਰ-ਮੰਤਰ ’ਤੇ ‘ਮਹਾਪੰਚਾਇਤ’, ਪੁਲਸ ਨੇ ਰੋਕੇ ਰਾਹ, ਕਿਸਾਨਾਂ ਨੇ ਸੁੱਟੇ ਬੈਰੀਕੇਡਜ਼
ਦਿੱਲੀ ਦੇ ਜੰਤਰ-ਮੰਤਰ ’ਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਮਹਾਪੰਚਾਇਤ ਕੀਤੀ ਗਈ। ਕਿਸਾਨਾਂ ਦੀ ਮਹਾਪੰਚਾਇਤ ਨੂੰ ਲੈ ਕੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ’ਤੇ ਪੁਲਸ ਵੱਲੋਂ ਸੁਰੱਖਿਆ ਸਖ਼ਤ ਕੀਤੀ ਗਈ। ਵੱਡੀ ਗਿਣਤੀ ’ਚ ਕਿਸਾਨ ਇਸ ਮਹਾਪੰਚਾਇਤ ’ਚ ਸ਼ਾਮਲ ਹੋਏ।

ਐਡਵੋਕੇਟ ਧਾਮੀ ਦਾ ਸਰਕਾਰ ਨੂੰ ਤਿੱਖਾ ਸਵਾਲ,ਜੇ ਜਬਰ-ਜ਼ਨਾਹੀਆਂ ਨੂੰ ਛੱਡਿਆ ਜਾ ਸਕਦੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ
ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਨੂੰ ਤਿੱਖਾ ਸਵਾਲ ਕੀਤਾ ਹੈ। ਧਾਮੀ ਨੇ ਕਿਹਾ ਕਿ ਜੇਕਰ ਗੁਜਰਾਤ ਅੱਤਿਆਚਾਰ ਸਮੇਂ ਬਿਲਕਿਸ ਬਾਨੋ ਜਬਰ-ਜ਼ਿਨਾਹ ਕੇਸ ਵਿਚ ਸਜ਼ਾ ਭੁਗਤ ਰਹੇ ਦੋਸ਼ੀਆਂ ਨੂੰ ਛੱਡਣ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ ਤਾਂ ਫਿਰ ਉਮਰ ਕੈਦ ਤੋਂ ਦੁੱਗਣੀਆਂ ਸਜ਼ਾਵਾਂ ਭੁਗਤਣ ਵਾਲੇ ਸਿੱਖਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਸਕਦਾ।

ਫੁੱਲਾਂ ਵਾਂਗ ਸੰਭਾਲੇ ਸਹਿਜ ਦੇ 'ਫੁੱਲ ਚੁਗਦਿਆਂ' ਧਾਹਾਂ ਮਾਰ ਰੋਇਆ ਪਰਿਵਾਰ, ਹਰ ਅੱਖ ਹੋਈ ਨਮ
ਲੁਧਿਆਣਾ 'ਚ ਵਾਪਰੀ ਮਾਸੂਮ ਸਹਿਜਪ੍ਰੀਤ ਦੇ ਕਤਲ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਹਿਜਪ੍ਰੀਤ ਨੂੰ ਪਰਿਵਾਰ ਨੇ ਫੁੱਲਾਂ ਵਾਂਗ ਸਾਂਭ ਕੇ ਰੱਖਿਆ ਹੋਇਆ ਸੀ। ਉਸ ਦੇ ਫੁੱਲ ਚੁਗਦਿਆਂ ਪੂਰਾ ਪਰਿਵਾਰ ਭੁੱਬਾਂ ਮਾਰ ਕੇ ਰੋ ਪਿਆ।


Mukesh

Content Editor

Related News