ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Sunday, Jun 25, 2023 - 09:50 PM (IST)
ਜਲੰਧਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਵਿਚਾਲੇ ਚੰਡੀਗੜ੍ਹ ਵਿਚ ਹੋਈ ਮੀਟਿੰਗ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੰਜ ਕੱਸਿਆ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਾਹਬ ਕੱਲ੍ਹ ਹੋਣ ਵਾਲੇ ਇਜਲਾਸ ਲਈ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਮੁੱਖ ਦਫ਼ਤਰ ’ਚ ਤਲਬ। ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਵਿਚਾਲੇ ਚੰਡੀਗੜ੍ਹ ਵਿਚ ਹੋਈ ਮੀਟਿੰਗ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੰਜ ਕੱਸਿਆ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਾਹਬ ਕੱਲ੍ਹ ਹੋਣ ਵਾਲੇ ਇਜਲਾਸ ਲਈ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਮੁੱਖ ਦਫ਼ਤਰ ’ਚ ਤਲਬ। ਪੜ੍ਹੋ ਦੇਸ਼-ਦੁਨੀਆ ਨਾਲ ਸਬੰਧਤ ਅੱਜ ਦੀਆਂ ਅਹਿਮ ਖ਼ਬਰਾਂ....
ਬਾਦਲ ਪਰਿਵਾਰ ਵਲੋਂ ਲਿਖਿਆ ਲਿਖਾਇਆ ਫ਼ੈਸਲਾ ਲੈਣ ਪਹੁੰਚੇ ਐੱਸ. ਜੀ. ਪੀ. ਸੀ. ਪ੍ਰਧਾਨ : ਭਗਵੰਤ ਮਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਵਿਚਾਲੇ ਚੰਡੀਗੜ੍ਹ ਵਿਚ ਹੋਈ ਮੀਟਿੰਗ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੰਜ ਕੱਸਿਆ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਾਹਬ ਕੱਲ੍ਹ ਹੋਣ ਵਾਲੇ ਇਜਲਾਸ ਲਈ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਮੁੱਖ ਦਫ਼ਤਰ ’ਚ ਤਲਬ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ
ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੇ ਮੀਡੀਆ 'ਚ ਇਹ ਗੱਲ ਵਾਰ-ਵਾਰ ਉਠਾਈ ਜਾ ਰਹੀ ਹੈ ਕਿ ਅਮ
ਕਿਰਾਏਦਾਰਾਂ ਕੋਲੋਂ ਮਕਾਨ ਖਾਲ੍ਹੀ ਕਰਵਾਉਣ ’ਤੇ ਮਕਾਨ ਮਾਲਕ ਦਾ ਕਤਲ, ਐਤਵਾਰ ਸੀ ਧੀ ਦਾ ਸ਼ਗਨ
ਕਿਰਾਏਦਾਰਾਂ ਤੋਂ ਮਕਾਨ ਖਾਲ੍ਹੀ ਕਰਵਾਉਣ ਅਤੇ ਪੈਸਿਆਂ ਦੇ ਲੇਣ-ਦੇਣ ਦੀ ਰੰਜਿਸ਼ ਵਿਚ 2 ਕਿਰਾਏਦਾਰਾਂ ਸਮੇਤ 4 ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਮਕਾਨ ਮਾਲਕ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਸੰਬੰਧੀ ਥਾਣਾ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਵਾਰਡ ਨੰ. 3 ਮੁਹੱਲਾ ਟੋਹਾਣਾ ਬਸਤੀ ਦੇ ਮ੍ਰਿਤਕ ਪ੍ਰੇਮ ਕੁਮਾਰ ਦੀ ਪਤਨੀ ਚੀਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਕਿਰਾਏਦਾਰ ਸੁਰੇਸ਼ ਕੁਮਾਰ ਅਤੇ ਜਗਦੀਸ਼ ਜੋ ਪਿੰਡ ਜੂਲੋ ਫਤਿਹਾਬਾਦ ਦੇ ਰਹਿਣ ਵਾਲੇ ਸਨ ਜਿਨ੍ਹਾਂ ਤੋਂ ਉਨ੍ਹਾਂ ਨੇ ਆਪਣਾ ਘਰ ਖਾਲ੍ਹੀ ਕਰਵਾ ਕੇ ਕੁਝ ਪੈਸਿਆਂ ਦਾ ਲੇਣ ਦੇਣ ਬਾਕੀ ਰਹਿੰਦਾ ਸੀ।
ਪੰਜਾਬ ’ਚ ਜਲਦੀ ਦਸਤਕ ਦੇ ਸਕਦੈ ਪ੍ਰੀ-ਮਾਨਸੂਨ, ਇਸ ਤਾਰੀਖ਼ ਤੋਂ ਭਾਰੀ ਮੀਂਹ ਦੀ ਸੰਭਾਵਨਾ
ਪੰਜਾਬ ’ਚ ਇਸ ਸਮੇਂ ਜ਼ਿਆਦਾਤਰ ਇਲਾਕਿਆਂ ’ਚ ਲੋਕਾਂ ਨੂੰ ਭਾਰੀ ਹੁੰਮਸ ਅਤੇ ਅੱਗ ਵਰ੍ਹਾਊ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੇ ਕੁੱਝ ਹਿੱਸਿਆ ’ਚ ਹਲਕੀ ਬਾਰਿਸ਼ ਹੋਣ ਨਾਲ ਦੂਜੇ ਪਾਸੇ ਥੋੜ੍ਹੀ ਰਾਹਤ ਵੀ ਮਿਲੀ ਹੈ। ਜੇਕਰ ਪ੍ਰੀ-ਮਾਨਸੂਨ ਦੀ ਗੱਲ ਕਰੀਏ ਤਾਂ 26 ਤੋਂ 28 ਜੂਨ ਵਿਚਾਲੇ ਇਹ ਦਿੱਲੀ ’ਚ ਦਾਖ਼ਲ ਹੋ ਜਾਵੇਗਾ ਅਤੇ ਫਿਰ ਪੰਜਾਬ ਦੀ ਵਾਰੀ ਆਵੇਗੀ।
ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ
ਦਸੂਹਾ ਦੇ ਪਿੰਡ ਜਲਾਲਚੱਕ ਵਿਖੇ ਉਸ ਸਮੇਂ ਖ਼ੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ,ਜਦੋਂ ਇਥੇ ਇਕ ਪੁੱਤ ਵੱਲੋਂ ਆਪਣੇ ਪਿਓ 'ਤੇ ਗੋਲ਼ੀ ਚਲਾ ਦਿੱਤੀ ਗਈ। ਦਰਅਸਲ ਪਿੰਡ ਜਲਾਲਚੱਕ ਦੇ ਇਕ ਘਰ ਵਿਚ ਏ. ਸੀ. ਬਦਲਾਉਣ ਦੀ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪੁੱਤਰ ਵੱਲੋਂ ਆਪਣੇ ਪਿਤਾ 'ਤੇ ਲਾਇਸੈਂਸੀ ਹਥਿਆਰ ਨਾਲ ਗੋਲ਼ੀ ਚਲਾ ਦਿੱਤੀ ਗਈ।
ਮਾਂ ਦੀ ਦਵਾਈ ਲੈਣ ਗਏ ਨੌਜਵਾਨ ਪੁੱਤਰ ਦਾ ਬੇਰਹਿਮੀ ਨਾਲ ਕਤਲ, ਟਿਊਬਵੈੱਲ ਦੇ ਕਮਰੇ ਅੰਦਰੋਂ ਮਿਲੀ ਲਾਸ਼
ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਢੋਟੀਆਂ ਨਜਦੀਕ ਬੀਤੇ ਕੱਲ ਤੋਂ ਲਾਪਤਾ ਨੌਜਵਾਨ ਦੀ ਕਤਲ ਕੀਤੇ ਜਾਣ ਤੋਂ ਬਾਅਦ ਇਕ ਟਿਊਬਵੈੱਲ ਦੇ ਕਮਰੇ ਅੰਦਰੋਂ ਲਾਸ਼ ਮਿਲਣ ਦਾ ਸਮਾਚਾਰ ਹੈ। ਐੱਸ. ਪੀ. ਮਨਿੰਦਰ ਸਿੰਘ, ਡੀ. ਐੱਸ. ਪੀ. ਡੀ. ਸਤਨਾਮ ਸਿੰਘ ਸਮੇਤ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਜਾਂਚ ਸ਼ੁਰੂ ਕੀਤੀ।
'ਐਮਰਜੈਂਸੀ ਦੇ ਕਾਲੇ ਦਿਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ', ਐਮਰਜੈਂਸੀ ਦੀ ਬਰਸੀ 'ਤੇ PM ਮੋਦੀ ਨੇ ਘੇਰੀ ਕਾਂਗਰਸ
ਦੇਸ਼ 'ਚ ਐਮਰਜੈਂਸੀ ਦੇ ਅੱਜ 48 ਸਾਲ ਪੂਰੇ ਹੋ ਗਏ ਹਨ। 21 ਮਹੀਨਿਆਂ ਤਕ ਲਾਗੂ ਰਹੀ ਅੰਦਰੂਨੀ ਐਮਰਜੈਂਸੀ ਦੀ ਬਰਸੀ ਮੌਕੇ ਐਤਵਾਰ ਨੂੰ ਭਾਜਪਾ ਨੇ ਕਾਂਗਰਸ ਪਾਰਟੀ ਨੂੰ ਲੰਬੇ ਹੱਥੀਂ ਲਿਆ। ਪੀ.ਐੱਮ. ਮੋਦੀ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਐਮਰਜੈਂਸੀ ਨੂੰ ਦੇਸ਼ ਦੇ ਇਤਿਹਾਸ 'ਚ ਕਦੇ ਨਾ ਭੁਆਇਆ ਜਾਣ ਵਾਲਾ ਸਮਾਂ ਦੱਸਿਆ।
PM ਮੋਦੀ ਨੂੰ ਮਿਲਿਆ ਮਿਸਰ ਦਾ ਸਰਵਉੱਚ ਰਾਜ ਸਨਮਾਨ, ਰਾਸ਼ਟਰਪਤੀ ਨੇ ਦਿੱਤਾ Order of the Nile ਪੁਰਸਕਾਰ
ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਕਾਹਿਰਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਆਰਡਰ ਆਫ਼ ਦ ਨਾਇਲ' ਪੁਰਸਕਾਰ ਨਾਲ ਸਨਮਾਨਿਤ ਕੀਤਾ। 'ਆਰਡਰ ਆਫ਼ ਦ ਨਾਇਲ' ਮਿਸਰ ਦਾ ਸਰਵਉੱਚ ਸਰਕਾਰੀ ਸਨਮਾਨ ਹੈ।