ਅੱਜ ਤੋਂ ਨਹੀਂ ਵਜਣਗੀਆਂ ਸ਼ਹਿਨਾਈਆਂ, 4 ਮਹੀਨੇ ਤੱਕ ਰਹਿਣਗੇਂ ਲੱਖਾਂ ਕੁਆਰੇ

Tuesday, Jul 04, 2017 - 11:44 AM (IST)



ਜੈਤੋ—ਦੇਸ਼ 'ਚ ਕਰੋੜਾਂ ਸਨਾਤਮ ਧਰਮੀ ਲੋਕ ਆਪਣੇ ਬੱਚਿਆਂ ਦਾ ਵਿਆਹ ਸ਼ੁੱਭ ਮਹੂਰਤ 'ਚ ਕਰਨ ਦਾ ਵਿਸ਼ਵਾਸ ਰੱਖਦੇ ਹਨ। ਮੰਗਲਵਾਰ 4 ਜੁਲਾਈ ਤੋਂ ਦੇਵਸ਼ਨੀ ਹੋਣ ਕਾਰਜ ਲੱਖਾਂ ਕੁਆਰੇ ਲੜਕੇ ਅਤੇ ਲੜਕੀਆਂ ਦੇ ਵਿਆਹ ਨੂੰ ਗ੍ਰਹਿਣ ਲੱਗ ਗਿਆ ਹੈ ਜੋ ਆਉਂਣ ਵਾਲੇ 4 ਮਹੀਨੇ 31 ਅਕਤੂਬਰ ਤੱਕ ਜਾਰੀ ਰਹੇਗਾ।
ਇਹ ਜਾਣਕਾਰੀ ਮਸ਼ਹੂਰ ਜੋਤਸ਼ੀ ਸਵ. ਪੰਡਿਤ ਕਲਿਆਰ ਸਵਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਸ਼ਿਵ ਕੁਮਾਰ ਸ਼ਰਮਾ ਨੇ ਦਿੰਦਿਆਂ ਕਿਹਾ ਕਿ 4 ਜੁਲਾਈ ਤੋਂ ਦੇਵਸ਼ਨ ਹੋਣ ਕਾਰਨ ਮਾਰਵਾੜੀ ਪਰਿਵਾਰ ਦੇ ਲੋਕ ਆਪਣੇ ਬੱਚਿਆਂ ਦਾ ਵਿਆਹ ਅਤੇ ਕੋਈ ਵੀ ਸ਼ੁਭ ਕਾਰਨ ਨਹੀਂ ਕਰ ਸਕਦੇ। ਜਿਸ ਕਾਰਨ ਹੁਣ 4 ਮਹੀਨੇ ਲੱਖਾਂ ਕਵਾਰਿਆਂ ਦੇ ਵਿਆਹ ਦੇ ਵਾਜੇ ਨਹੀਂ ਵਜਣਗੇ ਅਤੇ ਨਾ ਹੀ ਨਗਾੜੇ। ਹਿੰਦੂ ਸ਼ਾਸਤਰਾਂ 'ਚ ਦੇਵਸ਼ਨੀ ਦੋਸ਼ ਸ਼ੁਰੂ ਹੋਣ ਕਾਰਨ ਮਾਰਵਾੜੀ ਪਰਿਵਾਰ ਦੇ ਲੋਕ ਆਪਣੇ ਬੱਚਿਆਂ ਦਾ ਵਿਆਹ ਨਹੀਂ ਕਰ ਸਕਦੇ। ਹੁਣ 31 ਅਕਤੂਬਰ ਤੱਕ ਸਨਾਤਨ ਧਰਮੀ ਮਾਰਵਾੜੀ ਪਰਿਵਾਰਾਂ ਨੇ ਆਪਣੇ ਬੱਚਿਆਂ ਦਾ ਵਿਆਹ ਰੋਕ ਦਿੱਤਾ ਗਿਆ ਹੈ। ਇਸ ਨਾਲ ਲੱਖਾਂ ਕੁਆਰੇ ਲੜਕੇ ਅਤੇ ਲੜਕੀਆਂ ਨੂੰ ਵਿਆਹ ਕਰਾਉਣ ਲਈ 4 ਮਹੀਨੇ ਦਾ ਇੰਤਜ਼ਾਰ ਕਰਨਾ ਪਵੇਗਾ।


Related News