ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Friday, Dec 16, 2022 - 08:41 PM (IST)

ਜਲੰਧਰ : ਅੱਜ ਪੰਜਾਬ 'ਚ ਝਾਰਖੰਡ ਤੋਂ ਕੋਲੇ ਦੀ ਪਹਿਲੀ ਰੇਲਵੇ ਰੈਕ ਰੂਪਨਗਰ ਵਿਚ ਪਹੁੰਚੀ। ਸੂਬੇ ਲਈ ਨਿਰਧਾਰਤ ਪਛਵਾੜਾ ਕੋਲਾ ਖਾਣ ਤੋਂ ਘਨੌਲੀ (ਰੂਪਨਗਰ) ਦੇ ਥਰਮਲ ਪਲਾਂਟ 'ਚ ਪਹੁੰਚੀ ਕੋਲਾ ਗੱਡੀ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਵਾਗਤ ਕੀਤਾ ਗਿਆ। ਉਥੇ ਹੀ ਚੌਲਾਂਗ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-
ਝਾਰਖੰਡ ਤੋਂ ਕੋਲੇ ਦੀ ਰੇਲਵੇ ਰੈਕ ਪਹੁੰਚੀ ਰੂਪਨਗਰ, CM ਮਾਨ ਦਾ ਦਾਅਵਾ ਹੁਣ 30 ਸਾਲ ਤੱਕ ਨਹੀਂ ਹੋਵੇਗੀ ਕੋਲੇ ਦੀ ਘਾਟ
ਪੰਜਾਬ ਵਿਚ ਹੁਣ ਬਿਜਲੀ ਲਈ ਕੋਲੇ ਦੀ ਕਮੀ ਨਹੀਂ ਹੋਵੇਗੀ। ਪੰਜਾਬ ਵਿਚ ਝਾਰਖੰਡ ਦੇ ਪਛਵਾੜਾ ਤੋਂ ਕੋਲੇ ਦੀ ਪਹਿਲੀ ਰੇਲਵੇ ਰੈਕ ਰੂਪਨਗਰ ਵਿਚ ਪਹੁੰਚ ਚੁੱਕੀ ਹੈ। ਸੂਬੇ ਲਈ ਨਿਰਧਾਰਤ ਪਛਵਾੜਾ ਕੋਲਾ ਖਾਣ ਤੋਂ ਘਨੌਲੀ (ਰੂਪਨਗਰ) ਦੇ ਥਰਮਲ ਪਲਾਂਟ ਵਿਚ ਪਹੁੰਚੀ ਕੋਲਾ ਗੱਡੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਵਾਗਤ ਕੀਤਾ ਗਿਆ।
ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ ਜਾਰੀ, ਪੁਲਸ ਨਾਲ ਧੱਕਾਮੁੱਕੀ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ
ਬੀਤੇ ਦਿਨ ਚੌਲਾਂਗ ਟੋਲ ਪਲਾਜ਼ਾ 'ਤੇ ਧਰਨੇ ਨੂੰ ਲੈ ਕੇ ਕਿਸਾਨਾਂ ਅਤੇ ਟੋਲ ਕਰਮਚਾਰੀਆਂ ਵਿਚ ਹੋਈ ਟਕਰਾਅ ਨੂੰ ਰੋਕਦੇ ਸਮੇ ਐੱਸ. ਐੱਚ. ਓ. ਸਮੇਤ ਹੋਰ ਪੁਲਸ ਕਰਮਚਾਰੀਆਂ ਨਾਲ ਧੱਕਾ ਮੁੱਕੀ ਕਰਨ ਅਤੇ ਸੱਟਾਂ ਮਾਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਟਾਂਡਾ ਪੁਲਸ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਅਤੇ ਆਈ. ਪੀ. ਸੀ. ਦੀਆਂ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।
ਟੈਂਡਰ ਘਪਲੇ ਨੂੰ ਲੈ ਕੇ ਵੱਡੀ ਖ਼ਬਰ : ਸਾਬਕਾ ਮੰਤਰੀ ਆਸ਼ੂ ਦੇ PA ਮੀਨੂੰ ਮਲਹੋਤਰਾ ਨੇ ਕੀਤਾ ਆਤਮ-ਸਮਰਪਣ
ਬਹੁ-ਚਰਚਿਤ ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਘਪਲੇ 'ਚ ਨਾਮਜ਼ਦ ਸਾਬਕਾ ਮੁੱਖ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ. ਏ. ਪੰਕਜ ਮੀਨੂੰ ਮਲਹੋਤਰਾ ਨੇ ਅੱਜ ਵਿਜੀਲੈਂਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਸ਼ੁੱਕਰਵਾਰ ਸਵੇਰੇ ਉਹ ਆਪਣੇ ਪਰਿਵਾਰ ਨਾਲ ਵਿਜੀਲੈਂਸ ਦਫ਼ਤਰ ਪਹੁੰਚੇ ਅਤੇ ਉਨ੍ਹਾਂ ਨੇ ਐੱਸ. ਐੱਸ. ਪੀ. ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ।
ਖੇਡ ਜਗਤ ਨੂੰ ਪਿਆ ਵੱਡਾ ਘਾਟਾ, 94 ਸਾਲਾ ਇੰਟਰਨੈਸ਼ਨਲ ਦੌੜਾਕ ਬਾਪੂ ਇੰਦਰ ਸਿੰਘ ਦਾ ਹੋਇਆ ਦਿਹਾਂਤ
ਹਲਕੇ ਦੇ ਪਿੰਡ ਛੋਟਾ ਰੱਤਾ ਖੇੜਾ ਵਾਸੀ 94 ਸਾਲਾ ਇੰਟਰਨੈਸ਼ਨਲ ਦੌੜਾਕ ਬਾਪੂ ਇੰਦਰ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਵਿਖੇ ਕਰ ਦਿੱਤਾ ਗਿਆ।
ਪੰਜਾਬ ਦੀਆਂ 'ਪੰਚਾਇਤਾਂ' ਨੂੰ ਲੈ ਕੇ ਵੱਡੀ ਖ਼ਬਰ, ਇਹ ਹੁਕਮ ਨਾ ਮੰਨੇ ਤਾਂ ਮੁਅੱਤਲ ਹੋਣਗੇ ਸਰਪੰਚ
ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਲੈ ਕੇ ਹਾਈਟੈੱਕ ਤਿਆਰੀ ਖਿੱਚ ਲਈ ਹੈ। ਹੁਣ ਪੰਚਾਇਤਾਂ ਦੇ ਹਰ ਕੰਮ ਨੂੰ ਲੈ ਕੇ ਖੁੱਲ੍ਹੀ ਚਰਚਾ ਕੀਤੀ ਜਾਵੇਗੀ। ਲੋਕ ਸਭਾ ਅਤੇ ਵਿਧਾਨ ਸਭਾ ਦੀ ਤਰ੍ਹਾਂ ਹੀ ਹੁਣ ਪੰਚਾਇਤਾਂ ਵੀ ਹਰ ਕੰਮ ਲਈ ਜਵਾਬਦੇਹ ਹੋਣਗੀਆਂ।
ਸਿੱਖਿਆ ਵਿਭਾਗ ਦਾ ਅਹਿਮ ਫੈਸਲਾ, ਅਧਿਆਪਕਾਂ ਨੂੰ ਨਹੀਂ ਮਿਲੇਗੀ ਚਾਇਲਡ ਕੇਅਰ ਤੇ ਵਿਦੇਸ਼ੀ ਛੁੱਟੀ
ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਤਿਆਰੀ ਕਰਵਾਉਣ ਅਤੇ ਅਧਿਆਪਕਾਂ ਤੇ ਹੋਰ ਸਟਾਫ ਦੀ ਛੁੱਟੀ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਭਾਗ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਚਾਇਲਡ ਕੇਅਰ ਅਤੇ ਵਿਦੇਸ਼ੀ ਛੁੱਟੀ ਮਨਜ਼ੂਰ ਕਰਨ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ
ਚੰਡੀਗੜ੍ਹ ਸਿੱਖਿਆ ਵਿਭਾਗ ਆਉਣ ਵਾਲੇ ਨਵੇਂ ਵਿੱਦਿਅਕ ਸੈਸ਼ਨ ਮਤਲਬ 1 ਅਪ੍ਰੈਲ ਤੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਆਨਲਾਈਨ ਤਬਾਦਲਾ ਅਧਿਆਪਕ ਨੀਤੀ ਲਾਗੂ ਕਰਨ ਜਾ ਰਿਹਾ ਹੈ। ਸਕੂਲ ਸਿੱਖਿਆ ਦੇ ਡਾਇਰੈਕਟਰ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਦੀ ਤਰਜ਼ ’ਤੇ ਅਧਿਆਪਕਾਂ ਦੇ ਤਬਾਦਲੇ ਆਨਲਾਈਨ ਸਾਫਟਵੇਅਰ ਰਾਹੀਂ ਕੀਤੇ ਜਾਣਗੇ।
ਫੇਸਬੁੱਕ 'ਚ ਆਇਆ ਬਗ! ਯੂਜ਼ਰਜ਼ ਨੂੰ ਆ ਰਹੀ ਪਰੇਸ਼ਾਨੀ, ਨਹੀਂ ਕਰ ਪਾ ਰਹੇ ਲਾਗਇਨ
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਸ਼ੁੱਕਰਵਾਰ (16 ਦਸੰਬਰ) ਨੂੰ ਸਵੇਰ ਤੋਂ ਹੀ ਇਕ ਅਜੀਬ ਤਰ੍ਹਾਂ ਦਾ ਬਗ ਦੇਖਣ ਨੂੰ ਮਿਲ ਰਿਹਾ ਹੈ। ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਫੇਸਬੁੱਕ 'ਚ ਲਾਗਇਨ ਨਹੀਂ ਕਰ ਪਾ ਰਹੇ।
Windfall Profit Tax:ਕੇਂਦਰ ਸਰਕਾਰ ਨੇ ਕੱਚੇ ਤੇਲ 'ਤੇ ਵਿੰਡਫਾਲ ਟੈਕਸ ਘਟਾਇਆ, ATF 'ਤੇ ਵੀ ਦਿੱਤੀ ਰਾਹਤ
ਕੇਂਦਰ ਨੇ ਸ਼ੁੱਕਰਵਾਰ ਨੂੰ ਕੱਚੇ ਤੇਲ, ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) 'ਤੇ ਵਿੰਡਫਾਲ ਪ੍ਰੋਫਿਟ ਟੈਕਸ 'ਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਸੋਧੀਆਂ ਦਰਾਂ 16 ਦਸੰਬਰ 2022 ਭਾਵ ਅੱਜ ਤੋਂ ਲਾਗੂ ਹੋ ਗਈਆਂ ਹਨ।
ਯੂਕੇ 'ਚ ਭਾਰਤੀ ਮੂਲ ਦੀ ਨਰਸ ਅਤੇ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ, ਕਤਲ ਦੀ ਜਾਂਚ ਸ਼ੁਰੂ
ਪੂਰਬੀ ਇੰਗਲੈਂਡ ਦੇ ਨੌਰਥੈਂਪਟਨ ਖੇਤਰ ਵਿੱਚ ਭਾਰਤੀ ਮੂਲ ਦੀ ਇਕ ਔਰਤ ਅਤੇ ਉਸ ਦੇ ਦੋ ਛੋਟੇ ਬੱਚਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸਾਰੇ ਆਪਣੇ ਘਰ ਵਿੱਚ ਗੰਭੀਰ ਸੱਟਾਂ ਨਾਲ ਜ਼ਖਮੀ ਪਾਏ ਗਏ ਸਨ।
ਮਲੇਸ਼ੀਆ 'ਚ ਟੂਰਿਸਟ ਕੈਂਪ ਸਾਈਟ 'ਤੇ ਖਿਸਕੀ ਜ਼ਮੀਨ, ਦਰਜਨਾਂ ਲੋਕਾਂ ਦੀ ਮੌਤ
ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਬਾਹਰੀ ਇਲਾਕੇ ਵਿਚ ਇੱਕ ਸੈਲਾਨੀ ਕੈਂਪ ਵਾਲੀ ਥਾਂ ‘ਤੇ ਵੀਰਵਾਰ ਦੇਰ ਰਾਤ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਲਾਪਤਾ ਹੋ ਗਏ।
ਮਾਂ ਦੀ ਕੁੱਖ ਦੀ ਬਜਾਏ ਹੁਣ ਫੈਕਟਰੀ 'ਚ ਪੈਦਾ ਹੋਣਗੇ ਬੱਚੇ! ਮਨਮਰਜੀ ਨਾਲ ਤੈਅ ਕਰ ਸਕੋਗੇ ਸਰੀਰਕ ਬਣਾਵਟ (ਵੀਡੀਓ)
ਭਵਿੱਖ ਵਿੱਚ ਮਾਂ ਦੀ ਕੁੱਖ ਦੀ ਬਜਾਏ ਫੈਕਟਰੀ ਵਿਚ ਮਨੁੱਖੀ ਬੱਚੇ ਪੈਦਾ ਹੋਣਗੇ। ਵਿਗਿਆਨ ਦੇ ਖੇਤਰ ਵਿੱਚ ਇਹ ਨਵੀਂ ਖੋਜ ਕਾਫ਼ੀ ਹੈਰਾਨ ਕਰਨ ਵਾਲੀ ਹੈ। ਐਕਟੋਲਾਈਫ ਨਾਮ ਦੀ ਇੱਕ ਕੰਪਨੀ ਉਨ੍ਹਾਂ ਸਾਰੇ ਮਰਦਾਂ ਅਤੇ ਔਰਤਾਂ ਦੀ ਮਦਦ ਕਰਨ ਦਾ ਦਾਅਵਾ ਕਰ ਰਹੀ ਹੈ ਜੋ ਕਿਸੇ ਕਾਰਨ ਬੱਚੇ ਪੈਦਾ ਕਰਨ ਵਿੱਚ ਅਸਮਰੱਥ ਹਨ।
ਰੂਸ ਦੀ ਚੇਤਾਵਨੀ, ਯੂਕ੍ਰੇਨ 'ਚ ਅਗਲਾ ਨਿਸ਼ਾਨਾ ਹੋ ਸਕਦੀਆਂ ਹਨ ਅਮਰੀਕੀ ਰੱਖਿਆ ਪ੍ਰਣਾਲੀਆਂ
ਰੂਸ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਯੂਕ੍ਰੇਨ ਨੂੰ ਅਤਿ-ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਪ੍ਰਦਾਨ ਕਰਦਾ ਹੈ, ਤਾਂ ਉਹ ਪ੍ਰਣਾਲੀਆਂ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਲੋਕ ਰੂਸੀ ਫ਼ੌਜ ਦੇ "ਨਿਸ਼ਾਨੇ" ਬਣਨਗੇ।
ਦਰਿਆਈ ਘੋੜੇ ਦੇ ਮੂੰਹ 'ਚੋਂ ਜ਼ਿੰਦਾ ਬਾਹਰ ਆਇਆ 2 ਸਾਲ ਦਾ ਮਾਸੂਮ, ਜਾਣੋ ਪੂਰਾ ਮਾਮਲਾ
ਅਫਰੀਕੀ ਦੇਸ਼ ਯੁਗਾਂਡਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦਰਿਆਈ ਘੋੜੇ ਭਾਵ ਹਿੱਪੋਪੋਟੇਮਸ ਨੇ ਦੋ ਸਾਲ ਦੇ ਬੱਚੇ ਨੂੰ ਜ਼ਿੰਦਾ ਨਿਗਲ ਲਿਆ। ਬਾਅਦ ਵਿਚ ਹਿੱਪੋ ਨੇ ਬੱਚੇ ਨੂੰ ਆਪਣੇ ਮੂੰਹ ਵਿੱਚੋਂ ਬਾਹਰ ਸੁੱਟ ਦਿੱਤਾ।
ਫਰਾਂਸ 'ਚ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਫਰਾਂਸ ਦੇ ਸ਼ਹਿਰ ਲਿਓਨ ਦੇ ਬਾਹਰੀ ਇਲਾਸੇ ਵਿਚ ਸਥਿਤ ਇੱਕ ਅਪਾਰਟਮੈਂਟ ਵਿੱਚ ਸ਼ੁੱਕਰਵਾਰ ਨੂੰ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਹਾੜ ਤੋਂ 300 ਫੁੱਟ ਹੇਠਾਂ ਡਿੱਗੀ ਕਾਰ, iPhone ਦੇ ਇਸ ਫੀਚਰ ਨੇ ਬਚਾਈ ਔਰਤ ਦੀ ਜਾਨ, ਜਾਣੋ ਕਿਵੇਂ
ਐਪਲ ਵਾਚ ਦੀ ਮਦਦ ਨਾਲ ਜਾਨ ਬਚਾਉਣ ਦੇ ਮਾਮਲੇ ਤਾਂ ਤੁਸੀਂ ਖੂਬ ਸੁਣੇ ਹੋਣਗੇ। ਹੁਣ ਆਈਫੋਨ ਵੀ ਮਹਿਲਾ ਦੀ ਜਾਨ ਬਚਾਉਣ 'ਚ ਕਾਰਗਰ ਸਾਬਿਤ ਹੋਇਆ ਹੈ। ਹੁਣ ਆਈਫੋਨ 14 ਨੇ ਆਪਣੇ ਸੇਫਟੀ ਫੀਚਰ ਕ੍ਰੈਸ਼ ਡਿਟੇਕਸ਼ਨ ਦੀ ਮਦਦ ਨਾਲ ਮਹਿਲਾ ਦੀ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।