ਟਿਕਟ ਚੈਕਿੰਗ ਸਟਾਫ ਨੇ ਚੈਕਿੰਗ ਦੌਰਾਨ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 2.56 ਕਰੋੜ ਰੁਪਏ

Tuesday, Nov 05, 2024 - 03:56 AM (IST)

ਲੁਧਿਆਣਾ (ਗੌਤਮ) : ਫਿਰੋਜ਼ਪੁਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਨੇ ਅਕਤੂਬਰ ਮਹੀਨੇ ’ਚ ਚੈਕਿੰਗ ਦੌਰਾਨ ਬਿਨਾਂ ਟਿਕਟ ਦੇ ਸਫ਼ਰ ਕਰ ਰਹੇ 29,775 ਯਾਤਰੀਆਂ ਤੋਂ ਜੁਰਮਾਨੇ ਵਜੋਂ 2 ਕਰੋੜ 56 ਲੱਖ ਰੁਪਏ ਵਸੂਲ ਕੀਤੇ। ਡਵੀਜ਼ਨਲ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫੈਸਟਿਵ ਸੀਜ਼ਨ ਦੌਰਾਨ ਟਿਕਟ ਚੈਕਿੰਗ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਟਿਕਟ ਚੈਕਿੰਗ ਸਟਾਫ ਵੱਲੋਂ ਸਾਰੇ ਅਸਲ ਰੇਲ ਖਪਤਕਾਰਾਂ ਨੂੰ ਆਰਾਮਦਾਇਕ ਸਫਰ ਅਤੇ ਬਿਹਤਰ ਸੇਵਾਵਾਂ ਦੇਣ ਲਈ ਟਿਕਟ ਤੋਂ ਰਹਿਤ ਅਤੇ ਬੇਨਿਯਮਤ ਸਫਰ ’ਤੇ ਰੋਕ ਲਗਾਉਣ ਲਈ ਟਰੇਨਾਂ ’ਚ ਬਰੀਕੀ ਨਾਲ ਟਿਕਟ ਜਾਂਚ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਨਾਲ ਫਿਰੋਜ਼ਪੁਰ ਮੰਡਲ ਦੀ ਆਮਦਨ ’ਚ ਵਾਧਾ ਹੋਇਆ ਹੈ, ਜੋ ਕਿ ਟਿਕਟ ਚੈਕਿੰਗ ਸਟਾਫ ਵੱਲੋਂ ਕੀਤਾ ਗਿਆ ਸ਼ਲਾਘਾਯੋਗ ਕਾਰਜ ਹੈ। ਰੇਲਵੇ ਅਧਿਕਾਰੀਆਂ ਨੇ ਵੀ ਟਰੇਨਾਂ ’ਚ ਯਾਤਰੀਆਂ ਦੇ ਅਣ-ਅਧਿਕਾਰਤ ਦਾਖਲੇ ਨੂੰ ਰੋਕਣ ਲਈ ਲਗਾਤਾਰ ਸਰਪ੍ਰਾਈਜ਼ ਟਿਕਟ ਚੈਕਿੰਗ ਮੁਹਿੰਮ ਵੀ ਚਲਾਈ, ਜਿਸ ਵਿਚ ਯਾਤਰੀਆਂ ਨੂੰ ਉੱਚਿਤ ਟਿਕਟ ਲੈ ਕੇ ਟਰੇਨ ’ਚ ਸਫਰ ਕਰਨ ਦੀ ਸਲਾਹ ਦਿੱਤੀ ਗਈ।

ਇਹ ਵੀ ਪੜ੍ਹੋ : 21 ਸਾਲ ਦੀ ਉਮਰ 'ਚ UPSC ਕ੍ਰੈਕ, ਕਰੋੜਾਂ ਦੀ ਜਾਇਦਾਦ ਦੀ ਮਾਲਕਣ... ਜਾਣੋ ਕੌਣ ਹੈ IAS ਪੂਜਾ ਸਿੰਘਲ

ਰੇਲਵੇ ਸਟੇਸ਼ਨਾਂ ਨੂੰ ਸਾਫ-ਸੁਥਰਾ ਬਣਾਈ ਰੱਖਣ ਅਤੇ ਆਮ ਜਨਤਾ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਾਫ-ਸਫਾਈ ਦੇ ਪ੍ਰਤੀ ਜਾਗਰੂਕ ਬਣਾਉਣ ਲਈ ਮੰਡਲ ਦੇ ਮੁੱਖ ਸਟੇਸ਼ਨਾਂ ’ਤੇ ਨਿਯਮ ਨਾਲ ਜਾਂਚ ਕੀਤੀ ਜਾਂਦੀ ਹੈ।

ਇਸ ਦੇ ਨਤੀਜੇ ਵਜੋਂ ਅਕਤੂਬਰ ਮਹੀਨੇ ’ਚ 567 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ’ਚ ਗੰਦਗੀ ਫੈਲਾਉਣ ਕਾਰਨ (ਐਂਟੀ ਲਿਟਰਿੰਗ ਐਕਟ) ਉਨ੍ਹਾਂ ਤੋਂ 1 ਲੱਖ ਤੋਂ ਜ਼ਿਆਦਾ ਰੁਪਏ ਵਸੂਲੇ ਗਏ। ਚੈਕਿੰਗ ਦਾ ਮੁੱਖ ਮਕਸਦ ਰੇਲਵੇ ਟਿਕਟਾਂ ਦੀ ਵਿਕਰੀ ’ਚ ਸੁਧਾਰ ਅਤੇ ਕੋਈ ਵੀ ਯਾਤਰੀ ਬਿਨਾਂ ਟਿਕਟ ਦੇ ਸਫਰ ਨਾ ਕਰੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


Sandeep Kumar

Content Editor

Related News