ਘੋਰ ਕਲਯੁੱਗ : ਕੋਈ ਘਰ ਦੇ ਬਾਹਰ ਸੁੱਟ ਗਿਆ ਇਕ ਦਿਨ ਦਾ ਮਾਸੂਮ

Friday, Mar 20, 2020 - 03:24 PM (IST)

ਘੋਰ ਕਲਯੁੱਗ : ਕੋਈ ਘਰ ਦੇ ਬਾਹਰ ਸੁੱਟ ਗਿਆ ਇਕ ਦਿਨ ਦਾ ਮਾਸੂਮ

ਅਜਨਾਲਾ (ਗੁਰਿੰਦਰ ਸਿੰਘ ਬਾਠ) : ਅੱਜ ਸਵੇਰੇ ਅਜਨਾਲਾ ਤਹਿਸੀਲ ਦੇ ਸਰਹੱਦੀ ਪਿੰਡ ਰੂੜੇਵਾਲ 'ਚ ਇੱਕ ਦਿਨ ਦਾ ਲਾਵਾਰਿਸ ਨਵ-ਜੰਮਿਆ ਬੱਚਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੂੜੇਵਾਲ ਦੀ ਰਹਿਣ ਵਾਲੀ ਕਸ਼ਮੀਰੋ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਅੱਜ ਸਵੇਰੇ ਤੜਕੇ ਕੰਮ ਲਈ ਘਰ ਦੇ ਬਾਹਰ ਖੜ੍ਹੇ ਸਨ ਤਾਂ ਘਰ ਦੇ ਬਾਹਰ ਖੜ੍ਹੇ ਪੱਠੇ ਢੋਹਣ ਵਾਲੇ ਰੇਹੜੇ ਦੇ ਥੱਲੇ ਇੱਕ ਨਵਜੰਮੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਕੋਲ ਜਾ ਕੇ ਦੇਖਿਆ ਤਾਂ ਬਿਲਕੁਲ ਹੀ ਨਵਜੰਮਿਆ ਬੱਚਾ ਸੀ, ਜੋ ਕਿ ਲੜਕਾ ਸੀ। ਜਿਸ ਨੂੰ ਤੁਰੰਤ ਪਿੰਡ ਦੇ ਸਰਪੰਚ ਦੀ ਮਦਦ ਨਾਲ ਸਿਵਲ ਹਸਪਤਾਲ ਅਜਨਾਲਾ 'ਚ ਲੈ ਕੇ ਆਏ, ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਬੱਚੇ ਨੂੰ ਮੁੱਢਲੀ ਮੈਡੀਕਲ ਸਹੂਲਤ ਦੇ ਕੇ ਬੱਚੇ ਨੂੰ ਅਗਲੀ ਮੈਡੀਕਲ ਸਹੂਲਤ ਲਈ ਦਾਖਲ ਕਰ ਲਿਆ ਗਿਆ।

PunjabKesari

ਇਸ ਸਬੰਧੀ ਐੱਸ. ਐੱਮ. ਓ. ਅਜਨਾਲਾ ਡਾ. ਓਮ. ਪ੍ਰਕਾਸ਼ ਨੇ ਕਿਹਾ ਕਿ ਅੱਜ ਸਵੇਰੇ ਉਕਤ ਵਿਅਕਤੀ ਇੱਕ ਨਵਜੰਮੇ ਬੱਚੇ ਨੂੰ ਲੈ ਕੇ ਉਨ੍ਹਾਂ ਦੇ ਸਿਵਲ ਹਸਪਤਾਲ ਅਜਨਾਲਾ 'ਚ ਪਹੁੰਚੇ ਸਨ, ਜਿਸ ਨੂੰ ਲੇਡੀਜ਼ ਡਾਕਟਰਾਂ ਵੱਲੋਂ ਮੁੱਢਲੀ ਮੈਡੀਕਲ ਸਹੂਲਤ ਦੇ ਕੇ ਦਾਖਲ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਸਿਵਲ ਸਰਜਨ ਅੰਮ੍ਰਿਤਸਰ ਨੂੰ ਲਿਖ ਦਿੱਤਾ ਗਿਆ ਹੈ ਕਿ ਉਹ ਅਗਲੀ ਕਾਰਵਾਈ ਅਮਲ 'ਚ ਲਿਆ ਕੇ ਇਸ ਬੱਚੇ ਨੂੰ ਰੈੱਡ ਕਰਾਸ ਪੰਘੂੜੇ 'ਚ ਸ਼ਿਫਟ ਕਰਨ ਲਈ ਹਦਾਇਤਾਂ ਜਾਰੀ ਕਰਨ। ਜਾਣਕਾਰੀ ਅਨੁਸਾਰ ਉਕਤ ਨਵਜੰਮਿਆ ਬੱਚਾ ਲੈ ਕੇ ਹਸਪਤਾਲ ਪਹੁੰਚਣ ਵਾਲੀ ਕਸ਼ਮੀਰੋ ਨੇ ਕਿਹਾ ਕਿ ਉਸ ਦੀ ਲੜਕੀ ਦੇ ਘਰ ਅਜੇ ਤੱਕ ਕੋਈ ਔਲਾਦ ਨਹੀਂ ਹੋਈ ਅਤੇ ਇਹ ਬੱਚਾ ਸਾਂਭਣ ਵਾਸਤੇ ਉਸ ਨੂੰ ਦੇ ਦਿੱਤਾ ਜਾਵੇ।

ਇਹ ਵੀ ਪੜ੍ਹੋ  ► ਰੋਪੜ 'ਚ 8 ਸਾਲਾ ਬੱਚੀ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼


author

Anuradha

Content Editor

Related News