ਕਾਰ ਸਵਾਰ ਤਿੰਨ ਨੌਜਵਾਨ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ

Thursday, Aug 30, 2018 - 01:18 AM (IST)

ਕਾਰ ਸਵਾਰ ਤਿੰਨ ਨੌਜਵਾਨ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ

 ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਅਤੇ ਥਾਣਾ ਮੁਖੀ ਨਿਹਾਲ ਸਿੰਘ ਵਾਲਾ  ਸੁਬੇਗ ਸਿੰਘ ਦੇ ਅਾਦੇਸ਼ਾ ਤਹਿਤ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਪਾਰਟੀ ਨੇ ਸਹਾਇਕ ਥਾਣੇਦਾਰ ਹਰਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ’ਚ ਨਾਕਾਬੰਦੀ ਦੌਰਾਨ ਤਿੰਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ  ਸਹਾਇਕ ਥਾਣੇਦਾਰ ਹਰਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਨਜ਼ਦੀਕ ਚੌਕ ’ਚ ਨਾਕਾ ਲਾਇਆ ਹੋਇਆ ਸੀ ਕਿ ਰਣਸੀਂਹ ਖੁਰਦ ਵੱਲੋਂ  ਆ ਰਹੀ ਲਾਲ ਰੰਗ ਦੀ ਗੱਡੀ  ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਪਿਛੇ ਮੁਡ਼ਨ ਲੱਗੀ ਤਾਂ ਗੱਡੀ ਅਚਾਨਕ ਬੰਦ ਹੋ ਗਈ, ਜਿਸ ’ਤੇ ਪੁਲਸ ਪਾਰਟੀ ਨੇ ਜਾ ਕੇ ਗੱਡੀ ਦੀ ਚੈਕਿੰਗ ਕੀਤੀ ਤਾਂ ਇਸ ’ਚ ਸਵਾਰ ਚਾਲਕ ਲਵਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ  ਤੋਂ 30 ਨਸ਼ੇ ਵਾਲੀਆਂ ਗੋਲੀਆਂ, ਸਤਿਨਾਮ ਸਿੰਘ ਸੱਤੂ ਪੁੱਤਰ ਚੰਨਣ ਸਿੰਘ ਤੋਂ 60 ਨਸ਼ੇ ਵਾਲੀਆਂ ਗੋਲੀਆਂ  ਅਤੇ ਸੰਨਪ੍ਰੀਤ ਸਿੰਘ ਉਰਫ ਸੰਨੀ  ਪੁੱਤਰ ਜੋਗਿੰਦਰ ਸਿੰਘ ਵਾਸੀਅਨ  ਬਾਬਾ ਜੀਵਨ ਸਿੰਘ ਨਗਰ ਨਿਹਾਲ ਸਿੰਘ ਵਾਲਾ ਤੋਂ 30 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਤਿੰਨਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।  
 


Related News