3 ਟਿਊਬਵੈੱਲਾਂ ਦੀ ਤਾਰ ਕੀਤੀ ਚੋਰੀ, ਚੌਥੇ ਦੀ ਚੋਰੀ ਕਰਨ ਲੱਗਿਆਂ ਵਿਅਕਤੀ ਨੇ ਇੰਝ ਗੁਆਈ ਜਾਨ

08/07/2022 6:35:29 PM

ਭੋਗਪੁਰ (ਸੂਰੀ) : ਥਾਣਾ ਭੋਗਪੁਰ ਦੇ ਪਿੰਡ ਪਚਰੰਗਾ ਨੇੜੇ ਇਕ ਟਿਊਬਵੈੱਲ ’ਤੇ ਤਾਰ ਚੋਰੀ ਕਰਨ ਪੁੱਜੇ ਪ੍ਰਵਾਸੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਘਟਨਾ ਵਾਲੀ ਥਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਵਿਅਕਤੀ ਵੱਲੋਂ ਪਹਿਲਾਂ ਪਿੰਡ ਮੁਚਰੋਵਾਲ ’ਚ ਤਿੰਨ ਟਿਊਬਵੈੱਲਾਂ ਦੀ ਤਾਰ ਚੋਰੀ ਕੀਤੀ ਗਈ ਅਤੇ ਉਸ ਤਾਰ ਦੇ ਉੱਪਰ ਚੜ੍ਹੀ ਪੀ.ਵੀ.ਸੀ. ਦੀ ਲੇਅਰ ਨੂੰ ਉਤਾਰਿਆ ਗਿਆ ਅਤੇ ਇਕ ਬੋਰੇ ’ਚ ਤਿੰਨਾਂ ਟਿਊਬਵੈੱਲਾਂ ਦੀ ਤਾਰ ਇਕੱਠੀ ਕਰਨ ਮਗਰੋਂ ਇਹ ਵਿਅਕਤੀ ਚੌਥੇ ਟਿਊਬਵੈੱਲ ’ਤੇ ਪੁੱਜਾ। ਇਸ ਟਿਊਬਵੈੱਲ ਦੀ ਲੋਹੇ ਦੀ ਡਿਲਿਵਰੀ ਦੇ ਉਪਰੋਂ ਲੰਘਣ ਸਮੇਂ ਇਸ ਵਿਅਕਤੀ ਦੀ ਲੱਤ ਅਚਾਨਕ ਪਾਈਪ ਨਾਲ ਲੱਗ ਗਈ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਟਿਹ ਵੀ ਪੜ੍ਹੋ : ਭੈਣ ਨੇ ਸਹੇਲੀ ਨੂੰ ਬੁਲਾਇਆ ਘਰ, ਭਰਾ ਨੇ ਬੰਦ ਕਮਰੇ ’ਚ ਕੀਤਾ ਜਬਰ-ਜ਼ਿਨਾਹ, 5 ਖ਼ਿਲਾਫ਼ ਮਾਮਲਾ ਦਰਜ

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਐੱਸ. ਪੀ. ਆਦਮਪੁਰ ਸਰਬਜੀਤ ਰਾਏ, ਐੱਸ. ਐੱਚ. ਓ. ਭੋਗਪੁਰ ਰਛਪਾਲ ਸਿੰਘ, ਪਚਰੰਗਾ ਚੌਕੀ ਤੋਂ ਤਲਵਿੰਦਰ ਸਿੰਘ, ਲਵਪ੍ਰੀਤ ਅਤਰੀ ਆਦਿ ਮੌਕੇ ’ਤੇ ਪੁੱਜੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ. ਐੱਸ. ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਕਰੰਟ ਲੱਗਣ ਕਾਰਨ ਮਾਰੇ ਗਏ ਵਿਅਕਤੀ ਦੀ ਪਛਾਣ ਭਰਤੂ ਪੁੱਤਰ ਮਹਾਵੀਰ ਵਾਸੀ ਝਾਰਖੰਡ ਵਜੋਂ ਹੋਈ ਹੈ। ਉਸ ਦੀ ਲਾਸ਼ ਹੇਠੋਂ ਇਕ ਬੋਰਾ ਬਰਾਮਦ ਕੀਤਾ ਗਿਆ ਹੈ, ਜਿਸ ’ਚੋਂ ਉਸ ਵੱਲੋਂ ਚੋਰੀ ਕੀਤੀਆਂ ਗਈਆਂ ਤਿੰਨ ਟਿਊਬਵੈੱਲਾਂ ਦੀਆਂ ਤਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮ੍ਰਿਤਕ ਦੀ ਜੇਬ ’ਚੋਂ ਲੋਹੇ ਦੀ ਛੈਣੀ, ਚਾਕੂ ਅਤੇ ਮੋਬਾਇਲ ਫੋਨ ਮਿਲਿਆ ਹੈ। ਪੁਲਸ ਵੱਲੋਂ ਟਿਊਬਵੈੱਲ ਮਾਲਕਾਂ ਦੇ ਬਿਆਨਾਂ ਹੇਠ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਭੇਜ ਦਿੱਤਾ ਗਿਆ ਹੈ।

ਕਿਸਾਨਾਂ ਵੱਲੋਂ ਤਾਰ ਚੋਰ ਗਿਰੋਹ ਦੇ ਬਾਕੀ ਸਾਥੀਆਂ ਨੂੰ ਕਾਬੂ ਕਰਨ ਦੀ ਮੰਗ

ਕਿਸਾਨਾਂ ਨੇ ਕਰੰਟ ਲੱਗਣ ਕਾਰਨ ਮਾਰੇ ਗਏ ਵਿਅਕਤੀ ਦੇ ਗਿਰੋਹ ਦੇ ਬਾਕੀ ਸਾਥੀਆਂ ਦੀ ਭਾਲ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂ ਧਨਜੀਤ ਸਿੰਘ ਭੋਲਾ ਦੀ ਅਗਵਾਈ ਹੇਠ ਇਕੱਤਰ ਕਿਸਾਨਾਂ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਕਰੰਟ ਕਾਰਨ ਮਾਰਿਆ ਗਿਆ ਵਿਅਕਤੀ ਇਸ ਟਿਊਬਵੈੱਲ ਦੀ ਤਾਰ ਚੋਰੀ ਕਰਨ ਦੀ ਨੀਅਤ ਨਾਲ ਆਇਆ ਸੀ ਅਤੇ ਉਸ ਦੇ ਨਾਲ ਇਸ ਚੋਰ ਗਿਰੋਹ ਦੇ ਹੋਰ ਲੋਕ ਵੀ ਸਨ ਕਿਉਂਕਿ ਮ੍ਰਿਤਕ ਕੋਲ ਲੋਹੇ ਦੀ ਛੈਣੀ ਤਾਂ ਮਿਲੀ ਹੈ ਪਰ ਹਥੌੜਾ ਆਦਿ ਨਹੀਂ ਮਿਲਿਆ ਹੈ, ਜਿਸ ਤੋਂ ਇਹ ਸਾਫ ਹੈ ਕਿ ਉਸ ਦੇ ਹੋਰ ਸਾਥੀ ਵੀ ਉਸ ਦੇ ਨਾਲ ਸਨ, ਜੋ ਇਸ ਵਿਅਕਤੀ ਨੂੰ ਕਰੰਟ ਲੱਗਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੂੰ ਮ੍ਰਿਤਕ ਦੀ ਜੇਬ ’ਚੋਂ ਮੋਬਾਇਲ ਮਿਲਿਆ ਹੈ, ਜਿਸ ਦੀ ਕਾਲ ਡਿਟੇਲ ਨਾਲ ਉਸ ਦੇ ਸਾਥੀਆਂ ਬਾਰੇ ਤਸਵੀਰ ਸਾਫ਼ ਹੋ ਸਕਦੀ ਹੈ। ਇਲਾਕੇ ’ਚ ਟਿਊਬਵੈੱਲ ਦੀ ਤਾਰ ਚੋਰੀ ਦੀਆਂ ਵਾਰਦਾਤਾਂ ਕਾਰਨ ਕਿਸਾਨ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ : ਬਾਰਵੀਂ ਜਮਾਤ ’ਚ ਪੜ੍ਹਦੀ ਕੁੜੀ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ


Manoj

Content Editor

Related News