ਪਰਿਵਾਰ ਦੇ ਤਿੰਨ ਜੀਆਂ ਦਾ ਹੋਇਆ ਇਕੱਠਿਆਂ ਸਸਕਾਰ, ਨਹੀਂ ਦੇਖੇ ਜਾਂਦੇ ਸੀ ਵੈਣ
Friday, Nov 10, 2023 - 06:29 PM (IST)
ਤਰਨਤਾਰਨ/ਹਰੀਕੇ ਪੱਤਣ : ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਤੁੰਗ ਵਿਖੇ ਬੀਤੀ ਰਾਤ ਪਤੀ-ਪਤਨੀ ਅਤੇ ਭਰਜਾਈ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਇਕਬਾਲ ਸਿੰਘ, ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਭਰਜਾਈ ਸੀਤਾ ਕੌਰ ਸ਼ਾਮਲ ਸਨ। ਤਿੰਨਾਂ ਮ੍ਰਿਤਕਾਂ ਦਾ ਅੱਜ ਨਮ ਅੱਖਾਂ ਨਾਲ ਇਕੱਠਿਆਂ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਪੂਰਾ ਪਿੰਡ ਸ਼ਾਮਲ ਹੋਇਆ ਅਤੇ ਇਨਸਾਫ਼ ਦੀ ਕੀਤੀ ਮੰਗ ਕੀਤੀ। ਇਸ ਦੁਖਦ ਘਟਨਾ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਤਲਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਸ ਨੇ ਇਹ ਹੱਸਦਾ ਵੱਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਕਿਵੇਂ ਹੋਈ ਸੀ ਵਾਰਦਾਤ
ਜ਼ਿਲ੍ਹੇ ਦੇ ਹਰੀਕੇ ਪੱਤਣ ਇਲਾਕੇ ਅਧੀਨ ਪੈਂਦੇ ਪਿੰਡ ਤੁੰਗ ਵਿਖੇ ਪਤੀ, ਪਤਨੀ ਅਤੇ ਭਰਜਾਈ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਭੱਟੀ ਜਸਪਾਲ ਸਿੰਘ ਢਿੱਲੋਂ ਸਮੇਤ ਥਾਣਾ ਹਰੀਕੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਕੰਗ ਦੇ ਨਿਵਾਸੀ ਇਕਬਾਲ ਸਿੰਘ, ਉਸ ਦੀ ਪਤਨੀ ਅਤੇ ਭਰਜਾਈ ਦਾ ਕਤਲ ਕਰ ਦਿੱਤਾ ਗਿਆ ਸੀ। ਤਿੰਨਾਂ ਦੀਆਂ ਲਾਸ਼ਾਂ ਵੱਖਰੇ-ਵੱਖਰੇ ਕਮਰਿਆਂ 'ਚੋਂ ਬਰਾਮਦ ਹੋਈਆਂ ਸਨ, ਜਿਨ੍ਹਾਂ ਦੇ ਮੂੰਹ 'ਤੇ ਟੇਪਾਂ ਲਾਈਆਂ ਗਈਆਂ ਸਨ ਅਤੇ ਹੱਥ ਬੰਨ੍ਹੇ ਹੋਏ ਸਨ। ਇਹ ਘਟਨਾ ਦੇਰ ਰਾਤ ਲੁੱਟ ਦੀ ਨੀਅਤ ਨਾਲ ਵਾਪਰੀ ਦੱਸੀ ਜਾ ਰਹੀ ਹੈ। ਮ੍ਰਿਤਕ ਇਕਬਾਲ ਸਿੰਘ ਦਾ ਪੁੱਤਰ ਵਿਦੇਸ਼ ਰਹਿੰਦਾ ਹੈ ਅਤੇ ਉਸ ਦੀਆਂ ਧੀਆਂ ਵਿਆਹੁਤਾ ਹਨ।
ਇਹ ਵੀ ਪੜ੍ਹੋ : ਬਟਾਲਾ ਨੇੜੇ ਵਾਪਰੇ ਹਾਦਸੇ ਨੇ ਦੋ ਘਰਾਂ ’ਚ ਵਿਛਾਏ ਸੱਥਰ, ਮਾਪਿਆਂ ਤੋਂ ਖੋਹ ਲਏ ਨੌਜਵਾਨ ਪੁੱਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8