ਗੱਡੀਆਂ ਦੀ ਟੱਕਰ ''ਚ 3 ਜ਼ਖਮੀ

Tuesday, Feb 20, 2018 - 05:06 AM (IST)

ਰੱਖੜਾ, (ਰਾਣਾ)- ਪਟਿਆਲਾ ਨਾਭਾ ਰੋਡ 'ਤੇ ਸਥਿਤ ਪਿੰਡ ਘਮਰੋਦਾ ਨਜ਼ਦੀਕ ਬੀਤੀ ਰਾਤ 2 ਗੱਡੀਆਂ ਦੀ ਤੇਜ਼ ਰਫਤਾਰ ਹੋਣ ਕਾਰਨ ਗੱਡੀ ਓਵਰਟੇਕ ਕਰਨ ਸਮੇਂ ਉਦੋਂ ਭਿਆਨਕ ਹਾਦਸਾ ਵਾਪਰਿਆ, ਜਦੋਂ ਇਹ ਦੋਵੇਂ ਗੱਡੀਆਂ ਦੀ ਸਪੀਡ ਕੰਟਰੋਲ ਨਾ ਹੋਣ ਕਰ ਕੇ ਫਿਲਮੀ ਸਟਾਈਲ 'ਚ ਪਲਟੀਆਂ ਖਾਂਦੀਆਂ ਹੋਈਆਂ ਖੇਤਾਂ 'ਚ ਜਾ ਡਿੱਗੀਆਂ।
ਜਾਣਕਾਰੀ ਅਨੁਸਾਰ ਸਕੋਡਾ ਗੱਡੀ ਸਿੱਧੀ ਦਰੱਖਤ 'ਚ ਵੱਜਣ ਕਰ ਕੇ ਮੌਕੇ 'ਤੇ ਗੱਡੀ ਦਾ ਏਅਰਬੈਗ ਖੁੱਲ੍ਹ ਜਾਣ ਕਾਰਨ ਚਾਲਕ ਦੀ ਜਾਨ ਬਚ ਗਈ ਪਰ ਲੱਤ ਟੁੱਟ ਗਈ। ਇਸ ਗੱਡੀ ਵਿਚ ਸਵਾਰ ਤੇਜਿੰਦਰਪਾਲ ਸਿੰਘ ਪੁੱਤਰ ਆਤਮਾ ਸਿੰਘ, ਰਵਿੰਦਰਪਾਲ ਸਿੰਘ, ਰਘੁਬੀਰ ਕੌਰ ਵਾਸੀ ਕਮਲ ਸਿਨੇਮਾ ਰੋਡ ਮਾਲੇਰਕੋਟਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜ਼ੇਰੇ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੂਜੀ ਗੱਡੀ 'ਚ ਸਵਾਰ ਵਿਅਕਤੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। 
ਘਟਨਾ ਵਾਲੀ ਥਾਂ 'ਤੇ ਥਾਣਾ ਬਖਸ਼ੀਵਾਲ ਦੇ ਇੰਸਪੈਕਟਰ ਗੁਰਨਾਮ ਸਿੰਘ ਨੇ ਜਾਇਜ਼ਾ ਲਿਆ ਤੇ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਵੇਂ ਗੱਡੀਆਂ ਦੀ ਸਪੀਡ ਕੰਟਰੋਲ ਨਾ ਹੋਣ ਕਰ ਕੇ ਇਹ ਹਾਦਸਾ ਵਾਪਰਿਆ ਹੈ ਅਤੇ ਥਾਣਾ ਬਖਸ਼ੀਵਾਲ ਅਧੀਨ ਪੈਂਦੀ ਚੌਕੀ ਰੋਹਟੀ ਪੁਲ ਵਿਖੇ ਹਾਦਸੇ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।


Related News