ਤਿੰਨ ਗੱਡੀਆਂ ਦੇ ਆਪਸ ''ਚ ਟਕਰਾਉਣ ਕਾਰਨ 3 ਜ਼ਖਮੀ

02/21/2018 5:39:15 AM

ਨਡਾਲਾ, (ਸ਼ਰਮਾ)- ਅੱਜ ਸਵੇਰੇ 10 ਵਜੇ ਨਡਾਲਾ-ਬੇਗੋਵਾਲ ਸੜਕ 'ਤੇ ਇਬਰਾਹੀਮਵਾਲ ਨੇੜੇ ਤਿੰਨ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਾਰਨ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ। 
ਜਾਣਕਾਰੀ ਅਨੁਸਾਰ ਐੱਸ. ਬੀ. ਆਈ. ਬੇਗੋਵਾਲ ਦੇ ਮੈਨੇਜਰ ਅਸ਼ਵਨੀ ਕੁਮਾਰ ਆਪਣੀ ਜ਼ੈੱਨ ਕਾਰ 'ਚ ਕਪੂਰਥਲਾ ਤੋਂ ਬੇਗੋਵਾਲ ਜਾ ਰਹੇ ਸਨ ਤਾਂ ਕਪੂਰਥਲਾ ਤੋਂ ਬੇਗੋਵਾਲ ਜਾ ਰਹੀ ਇਕ ਪੈਲੇਸ ਦੀ ਗੱਡੀ ਨੂੰ ਓਵਰਟੇਕ ਕਰਦਿਆਂ ਰਾਣੀ ਪਿੰਡ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਜਾ ਰਹੀ ਇਨੋਵਾ ਗੱਡੀ ਨਾਲ ਟਕਰਾਅ ਗਏ, ਜਿਸ ਕਾਰਨ ਡਰਾਈਵਰ ਵਿਨੋਦ ਕੁਮਾਰ ਵਾਸੀ ਕਪੂਰਥਲਾ ਨਾਲ ਬੈਠੇ ਪੈਲੇਸ ਦੇ ਸੰਚਾਲਕ ਦੀਪਕ ਕੁਮਾਰ ਗਰੋਵਰ ਗੰਭੀਰ ਜ਼ਖਮੀ ਹੋ ਗਏ। ਇਸੇ ਤਰ੍ਹਾਂ ਇਨੋਵਾ ਕਾਰ 'ਚ ਬੈਠੀ ਇਕ ਔਰਤ ਵੀ ਜ਼ਖਮੀ ਹੋ ਗਈ। ਮੈਨੇਜਰ ਅਸ਼ਵਨੀ ਕੁਮਾਰ ਵੀ ਮਾਮੂਲੀ ਜ਼ਖਮੀ ਹੋ ਗਏ। ਇਨੋਵਾ ਕਾਰ ਨੂੰ ਰਾਣੀ ਪਿੰਡ ਵਾਸੀ ਚਰਨਜੀਤ ਸਿੰਘ ਚਲਾ ਰਿਹਾ ਸੀ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।


Related News