ਵੱਖ-ਵੱਖ ਕੇਸਾਂ ''ਚ 3 ਭਗੌੜੇ ਕਾਬੂ

Saturday, Apr 21, 2018 - 06:11 AM (IST)

ਬਟਾਲਾ, (ਬੇਰੀ)- ਪੁਲਸ ਵੱਲੋਂ ਵੱਖ-ਵੱਖ ਕੇਸਾਂ 'ਚ ਸ਼ਾਮਲ 3 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਹੌਲਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਣੇ 'ਚ ਦਰਜ ਮੁਕੱਦਮਾ ਨੰ. 149/16 ਧਾਰਾ 13 ਏ-3-67 ਜੂਆ ਐਕਟ ਤਹਿਤ ਲੋੜੀਂਦਾ ਅਤੇ ਮਾਣਯੋਗ ਅਦਾਲਤ ਵੱਲੋਂ ਮੈਡਮ ਦਿਵਿਆ ਸ਼ਰਮਾ ਜੇ. ਐੱਮ. ਆਈ. ਸੀ. ਬਟਾਲਾ ਦੁਆਰਾ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਰਾਕੇਸ਼ ਕੁਮਾਰ ਪੁੱਤਰ ਕੇਦਾਰਨਾਥ ਵਾਸੀ ਕਾਦੀ ਹੱਟੀ ਬਟਾਲਾ ਨੂੰ ਪੁਲ ਹੰਸਲੀ ਬੈਂਕ ਕਾਲੋਨੀ ਤੋਂ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਕਿਲਾ ਲਾਲ ਸਿੰਘ ਦੇ ਏ. ਐੱਸ. ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਥਾਣੇ 'ਚ ਦਰਜ ਮੁਕੱਦਮਾ ਨੰ. 76/10 ਧਾਰਾ 386 ਆਈ. ਪੀ. ਸੀ., 25-54-59 ਆਰਮ ਐਕਟ ਤਹਿਤ ਲੋੜੀਂਦਾ ਅਤੇ ਮਾਣਯੋਗ ਅਦਾਲਤ ਇਤੂ ਸੋਢੀ ਵੱਲੋਂ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਜਗਤਾਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਭਾਗੋਵਾਲ ਨੂੰ ਪ੍ਰੋਟੈਕਸ਼ਨ ਵਾਰੰਟ ਦੇ ਆਧਾਰ 'ਤੇ ਕਪੂਰਥਲਾ ਜੇਲ ਤੋਂ ਲਿਆ ਕੇ ਮੁਕੱਦਮੇ 'ਚ ਸ਼ਾਮਲ ਕੀਤਾ ਗਿਆ। 
ਉਧਰ ਥਾਣਾ ਸਦਰ ਦੇ ਐੱਸ. ਐੱਚ. ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਥਾਣੇ 'ਚ ਦਰਜ ਮੁਕੱਦਮਾ ਨੰ. 23/15 ਧਾਰਾ 307, 427, 506, 148, 149, 120-ਬੀ ਆਈ. ਪੀ. ਸੀ. ਅਤੇ ਆਰਮ ਐਕਟ ਤਹਿਤ ਲੋੜੀਂਦਾ ਅਤੇ ਮਾਣਯੋਗ ਅਦਾਲਤ ਮੈਡਮ ਦਿਵਿਆ ਸ਼ਰਮਾ ਜੇ. ਐੱਮ. ਆਈ. ਸੀ. ਬਟਾਲਾ ਵੱਲੋਂ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਧਰਮਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਟਰਪਈ ਮਜੀਠਾ ਰੋਡ ਅੰਮ੍ਰਿਤਸਰ ਨੂੰ ਮੋੜ ਪਿੰਡ ਸ਼ੇਖੂਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। 


Related News