ਕਤਲ ਕੇਸ ''ਚ ਸ਼ਾਮਲ 3 ਲੋੜੀਂਦੇ ਦੋਸ਼ੀ ਕਾਬੂ
Saturday, Mar 24, 2018 - 02:31 AM (IST)

ਬਟਾਲਾ, (ਬੇਰੀ)- ਥਾਣਾ ਕਾਦੀਆਂ ਦੀ ਪੁਲਸ ਨੇ ਕਤਲ ਕੇਸ 'ਚ ਸ਼ਾਮਲ ਤਿੰਨ ਲੋੜੀਂਦੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਥਾਣੇ 'ਚ ਦਰਜ ਮੁਕੱਦਮਾ ਨੰ. 8 ਮਿਤੀ 20.3.18 ਧਾਰਾ 302, 34 ਆਈ.ਪੀ.ਸੀ. ਤਹਿਤ ਲੋੜੀਂਦਾ ਕਥਿਤ ਦੋਸ਼ੀ ਅਨੂੰ ਪੁੱਤਰੀ ਅਮਰਜੀਤ ਸਿੰਘ, ਸੁੱਖਾ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਸਵਿੰਦਰ ਕੌਰ ਪਤਨੀ ਅਮਰਜੀਤ ਸਿੰਘ ਵਾਸੀਆਨ ਪਿੰਡ ਖੁੰਡਾ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਬੁੱਟਰ ਰੋਡ, ਕਾਦੀਆਂ ਤੋਂ ਗ੍ਰਿਫਤਾਰ ਕਰ ਲਿਆ ਹੈ।