ਅਣਪਛਾਤੇ ਚੋਰਾਂ ਵੱਲੋਂ ਬਿਜਲੀ ਗਰਿੱਡ ਤੋਂ ਲੱਖਾਂ ਦਾ ਸਾਮਾਨ ਚੋਰੀ
Friday, Jun 22, 2018 - 06:36 AM (IST)

ਮੋਗਾ, (ਅਾਜ਼ਾਦ)- ਬਾਘਾਪੁਰਾਣਾ ’ਚ ਸਥਿਤ ਬਿਜਲੀ ਗਰਿੱਡ ਤੋਂ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਮੁੱਲ ਦਾ ਸਮਾਨ ਚੋਰੀ ਕਰਕੇ ਲੈ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ’ਚ ਬਾਘਾਪੁਰਾਣਾ ਪੁਲਸ ਵੱਲੋਂ ਗੁਰਮੇਲ ਸਿੰਘ ਜੇ. ਈ. ਪਾਵਰਕਾਮ ਨਿਵਾਸੀ ਪਿੰਡ ਰਾਜੇਆਣਾ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਉਨ੍ਹਾਂ ਕਿਹਾ ਕਿ ਅਣਪਛਾਤੇ ਚੋਰ ਰਾਤ ਸਮੇਂ ਬਿਜਲੀ ਗਰਿੱਡ ’ਚ ਆਏ ਅਤੇ ਸਟੋਰਾਂ ਦੇ ਤਾਲੇ ਤੋਡ਼ ਕੇ ਉਥੋਂ ਕੰਡਕਟਰ, ਤਾਰ ਅਤੇ ਹੋਰ ਕੀਮਤੀ ਸਮਾਨ ਜਿਸ ਦੀ ਕੀਮਤ 1 ਲੱਖ 28 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ, ਚੋਰੀ ਕਰਕੇ ਲੈ ਗਏ, ਜਿਸ ਦਾ ਪਤਾ ਸਾਨੂੰ ਉਥੇ ਆਉਣ ’ਤੇ ਲੱਗਾ ਅਤੇ ਅਸੀਂ ਇਸ ਦੀ ਸੂਚਨਾ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਇਲਾਵਾ ਪੁਲਸ ਨੂੰ ਦਿੱਤੀ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।