ਚੋਰਾਂ ਵੱਲੋਂ ਬੈਂਕ ਲੁੱਟਣ ਦੀ ਕੋਸ਼ਿਸ਼

Tuesday, Jan 30, 2018 - 02:54 AM (IST)

ਚੋਰਾਂ ਵੱਲੋਂ ਬੈਂਕ ਲੁੱਟਣ ਦੀ ਕੋਸ਼ਿਸ਼

ਮਾਹਿਲਪੁਰ, (ਜ.ਬ.)- ਮੁੱਖ ਮਾਰਗ ਮਾਹਿਲਪੁਰ-ਗੜ੍ਹਸ਼ੰਕਰ 'ਤੇ ਪੈਂਦੇ ਅੱਡਾ ਟੂਟੋਮਜਾਰਾ ਵਿਚ ਬੀਤੀ ਰਾਤ ਕੁਝ ਚੋਰਾਂ ਨੇ ਸਟੇਟ ਬੈਂਕ ਆਫ਼ ਇੰਡੀਆਂ ਦੀ ਬਾਂਚ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਕਰੀਬ 2 ਸਾਲ ਪਹਿਲਾਂ ਵੀ ਚੋਰਾਂ ਵੱਲੋਂ ਇਸੇ ਹੀ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਚੱਬੇਵਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਟੂਟੋਮਜਾਰਾ ਦੇ ਮੈਨੇਜਰ ਸ਼ਲਿਦਰ ਸ਼ਰਮਾ ਨੇ ਦੱਸਿਆ ਕਿ ਉਹ ਬੀਤੇ ਸ਼ਨੀਵਾਰ ਨੂੰ ਬੈਂਕ ਬੰਦ ਕਰਕੇ ਚਲੇ ਗਏ ਸਨ ਅਤੇ ਐਤਵਾਰ ਦੀ ਛੁੱਟੀ ਸੀ। 
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਜਦੋਂ ਬੈਂਕ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਸਮਾਨ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਨੇ ਬੈਂਕ ਦੇ ਬਾਥਰੂਮ ਦੇ ਰੌਸ਼ਨਦਾਨ ਦੀ ਗਰਿੱਲ ਪੁੱਟ ਕੇ ਅੰਦਰ ਦਾਖਲ ਹੋ ਕੇ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਚੋਰ ਆਪਣੀ ਪਛਾਣ ਛੁਪਾਉਣ ਲਈ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ, ਜਿਸਨੂੰ ਉਹ ਬੈਂਕ ਤੋਂ ਕੁਝ ਦੂਰ ਤੋੜ ਕੇ ਸੁੱਟ ਗਏ। ਬਲਵਿੰਦਰ ਸਿੰਘ ਥਾਣਾ ਮੁਖੀ ਚੱਬੇਵਾਲ ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News