ਕਪੂਰਥਲਾ ''ਚ ਚੋਰਾਂ ਨੇ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕਰ ਹੋਏ ਫਰਾਰ

Thursday, Jan 18, 2024 - 05:01 PM (IST)

ਕਪੂਰਥਲਾ (ਓਬਰੋਏ) - ਕਪੂਰਥਲਾ 'ਚ ਥਾਣਾ ਸਿਟੀ  ਤੋਂ ਸਿਰਫ ਕੁੱਝ ਹੀ ਦੂਰੀ 'ਤੇ ਰਾਤ ਨੂੰ 3 ਚੋਰਾਂ ਨੇ 2 ਦੁਕਾਨਾਂ ਤੋਂ ਹਜ਼ਾਰਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਸੀ ਪਰ ਇਕ ਦੁਕਾਨ 'ਚ ਚੋਰੀ ਕਰਨ 'ਚ ਉਹ ਅਸਫਲ ਰਹੇ। ਉਥੇ ਹੀ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਚੋਰ ਕੈਦ ਹੋ ਗਏ। ਇਸ ਦੀ ਪੂਸ਼ਟੀ ਕਰਦੇ ਹੋਏ ਜਾਂਚ ਅਧਿਕਾਰੀ ASI ਪਰਮਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਸੀਸੀਟੀਵੀ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਥਾਣਾ ਸਿਟੀ ਐੱਸਐੱਚਓ ਮੁਤਾਬਿਕ ਉਨ੍ਹਾਂ ਕੋਲ ਸਿਰਫ ਇਕ ਦੁਕਾਨਦਾਰ ਦੀ ਸ਼ਿਕਾਇਤ ਆਈ ਹੈ। ਜਿਸ ਦੇ ਆਧਾਰ 'ਤੇ  ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਹੁਣ ਫੈਸ਼ਨ ਲਈ ਮਾਡਲਾਂ ਦੀ ਥਾਂ ਲੈਣਗੇ AI ਅਵਤਾਰ, ਲੱਖਾਂ ਰੁਪਏ ਦੀ ਹੋਵੇਗੀ ਬਚਤ

ਜਾਣਕਾਰੀ ਅਨੁਸਾਰ ਚੋਰਾਂ ਨੇ ਕੋਟੂ ਚੌਕ ਨੇੜੇ ਅਮਨ ਸ਼ੂਜ਼ ਜ਼ੋਨ ਤੋਂ ਕਰੀਬ 40-45 ਹਜ਼ਾਰ ਰੁਪਏ ਦੇ ਬੂਟ 38 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਹੈ। ਨਜ਼ਦੀਕੀ ਹੀ ਇੱਕ ਹੋਰ ਦੁਕਾਨ ਬੱਤਰਾ ਸਵੀਟਸ ਤੋਂ ਕਰੀਬ 25 ਕਿਲੋ ਮਠਿਆਈ ਚੋਰੀ ਕੀਤੀ। ਜਦੋਂਕਿ ਤੀਸਰੀ ਦੁਕਾਨ ਗੁਜਰਾਲ ਡੇਅਰੀ ਵਿੱਚ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਨਾਕਾਮ ਰਹੇ। ਕਿਉਂਕਿ ਚੋਰਾਂ ਨੇ ਸ਼ਟਰ ਦੇ ਹੇਠਾਂ ਦਾ ਤਾਲਾ ਤੋੜਿਆ ਹੋਇਆ ਸੀ ਪਰ ਸੈਂਟਰ ਲਾਕ ਹੋਣ ਕਾਰਨ ਸ਼ਟਰ ਨਹੀਂ ਖੋਲ੍ਹ ਸਕੇ।

ਇਹ ਵੀ ਪੜ੍ਹੋ: 18 ਸੇਵਾ ਕੇਂਦਰਾਂ 'ਤੇ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਪ੍ਰਿੰਟਰ, LED ਤੇ ਹੋਰ ਸਾਮਾਨ ਸਣੇ 3 ਕਾਬੂ

ਅਮਨਦੀਪ ਵਾਸੀ ਕੋਟੂ ਚੌਕ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਘਰ ਨੇੜੇ ਅਮਨ ਸ਼ੂਜ਼ ਜ਼ੋਨ ਦੇ ਨਾਂ ’ਤੇ ਦੁਕਾਨ ਚਲਾਉਂਦਾ ਹੈ। ਪੁਲਿਸ ਥਾਣਾ ਸਿਟੀ ਦੁਕਾਨ ਤੋਂ ਕਰੀਬ 20 ਮੀਟਰ ਦੀ ਦੂਰੀ 'ਤੇ ਹੈ। ਇਸ ਦੇ ਬਾਵਜੂਦ ਅਣਪਛਾਤੇ ਚੋਰਾਂ ਨੇ ਬੇਖੌਫ ਹੋ ਕੇ ਉਸ ਦੀ ਦੁਕਾਨ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਰਾਤ ਸਮੇਂ ਅਣਪਛਾਤੇ ਚੋਰਾਂ ਨੇ ਉਸ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਅਤੇ ਸ਼ੀਸ਼ੇ ਤੋੜ ਕੇ ਕਰੀਬ 40-45 ਹਜ਼ਾਰ ਰੁਪਏ ਦੇ ਜੁੱਤੇ ਅਤੇ ਕਰੀਬ 38 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਫ਼ਰਾਰ ਹੋ ਗਏ। ਉਸ ਨੂੰ ਸਵੇਰੇ ਚੋਰੀ ਹੋਣ ਦਾ ਪਤਾ ਲੱਗਾ ਜਿਸ ਤੋਂ ਬਾਅਦ ਉਸ ਨੇ ਥਾਣਾ ਸਿਟੀ ਪੁਲੀਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਅਮਨ ਸ਼ੂਜ਼ ਜ਼ੋਨ ਤੋਂ ਥੋੜੀ ਦੂਰ ਕੋਟੂ ਚੌਕ ਵਿਖੇ ਬੱਤਰਾ ਸਵੀਟਸ ਦੀ ਦੁਕਾਨ ਵਿੱਚ ਵੀ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਦੁਕਾਨ 'ਚੋਂ ਕਰੀਬ 25 ਕਿਲੋ ਮਠਿਆਈ ਚੋਰੀ ਕਰ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Anuradha

Content Editor

Related News