ਥਾਣਾ ਸਿਟੀ ਜਲਾਲਾਬਾਦ ਨੇ 6 ਚੋਰ ਕੀਤੇ ਕਾਬੂ, ਹਜ਼ਾਰਾਂ ਰੁਪਏ ਦਾ ਸਾਮਾਨ ਬਰਾਮਦ
Tuesday, Jul 11, 2017 - 05:20 PM (IST)

ਜਲਾਲਾਬਾਦ (ਸੇਤੀਆ, ਨਿਖੰਜ) : ਐੱਸ ਐੱਸ ਪੀ ਫਾਜ਼ਿਲਕਾ ਕੇਤਨ ਬਲਿਰਾਮ ਪਾਟਿਲ ਦੀ ਅਗਵਾਈ ਵਿਚ ਜਲਾਲਾਬਾਦ ਪੁਲਸ ਨੇ 2 ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ 6 ਚੋਰਾਂ ਨੂੰ ਕਾਬੂ ਕੀਤਾ ਹੈ। ਜਲਾਲਾਬਾਦ ਦੇ ਥਾਣਾ ਸਿਟੀ ਵਿਚ ਪ੍ਰੈਸ ਕਾਨਫਰੰਸ ਕਰਕੇ ਡੀ. ਐੱਸ. ਪੀ. ਅਸ਼ੋਕ ਸ਼ਰਮਾ ਨੇ ਚੋਰਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਮਾਮਲੇ ਵਿਚ ਕਰਨੈਲ ਸਿੰਘ ਵਾਸੀ ਅੱਗਰਵਾਲ ਕਾਲੋਨੀ ਜਲਾਲਾਬਾਦ, ਸਤਨਾਮ ਸਿੰਘ ਵਾਸੀ ਪਿੰਡ ਮਹਾਲਾਮ, ਗੁਰਬਚਨ ਸਿੰਘ ਵਾਸੀ ਬਸਤੀ ਭੂਮੰਨ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਨ੍ਹਾਂ ਦਾ ਇਕ ਸਾਥੀ ਸੁਖਵਿੰਦਰ ਸਿੰਘ ਵਾਸੀ ਸੰਤੋਖ ਸਿੰਘ ਵਾਲਾ ਅਜੇ ਫਰਾਰ ਹੈ। ਇਨ੍ਹਾਂ ਤੋਂ ਪੁਲਸ ਨੇ ਏ. ਸੀ. ਅਤੇ ਐਲ. ਈ. ਡੀ. ਬਰਾਮਦ ਕੀਤੀ ਹੈ।
ਦੂਜੇ ਮਾਮਲੇ ਵਿਚ ਜਸਵਿੰਦਰ ਸਿੰਘ ਵਾਸੀ ਜਲਾਲਾਬਾਦ, ਕੇਵਲ ਕ੍ਰਿਸ਼ਨ ਵਾਸੀ ਮੰਨੇ ਵਾਲਾ, ਸਤਪਾਲ ਵਾਸੀ ਸੋਹਣਾ ਸਾਂਦਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ ਪੁਲਸ ਨੇ ਚੋਰੀ ਦੇ ਸਿਲੰਡਰ, ਜੂਸਰ, ਪੱਖੇ, ਇਨਵਰਟਰ ਅਤੇ ਆਰ. ਓ. ਬਰਾਮਦ ਕੀਤਾ ਹੈ। ਇਨ੍ਹਾਂ ਦਾ ਵੀ ਇਕ ਸਾਥੀ ਰਾਹੁਲ ਕੁਮਾਰ ਵਾਸੀ ਜਲਾਲਾਬਾਦ ਫਰਾਰ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕੇ ਫੜੇ ਗਏ ਚੋਰ ਗਿਰੋਹ ਤੋਂ ਹੋਰ ਵੀ ਚੋਰੀਆਂ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕੇ ਇਹ ਗਿਰੋਹ ਜਲਾਲਾਬਾਦ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਆਪਣਾ ਨੈੱਟਵਰਕ ਫੈਲਾਅ ਚੁਕਾ ਹੈ ਅਤੇ ਪੁਲਸ ਹੁਣ ਇਨ੍ਹਾਂ ਦਾ ਰਿਮਾਂਡ ਲੈ ਕੇ ਅਗੇ ਹੋਰ ਵੀ ਚੋਰੀਆਂ ਬਾਰੇ ਪਤਾ ਲਗਾਵੇਗੀ।