ਅੰਤਰਰਾਜੀ ਚੋਰ ਗਿਰੋਹ ਦੇ 3 ਮੈਂਬਰ ਪੁਲਸ ਨੇ ਕੀਤੇ ਗ੍ਰਿਫ਼ਤਾਰ

Wednesday, Dec 09, 2020 - 05:33 PM (IST)

ਅੰਤਰਰਾਜੀ ਚੋਰ ਗਿਰੋਹ ਦੇ 3 ਮੈਂਬਰ ਪੁਲਸ ਨੇ ਕੀਤੇ ਗ੍ਰਿਫ਼ਤਾਰ

ਸਿਰਸਾ/ਬਠਿੰਡਾ (ਲਲਿਤ) : ਸਿਰਸਾ ਦੀ ਸੀ. ਆਈ. ਏ. ਪੁਲਸ ਨੇ ਇਕ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਕਸ਼ਮੀਰ ਪੁੱਤਰ ਪਹਿਲਵਾਨ, ਸੰਦੀਪ ਸਿੰਘ ਪੁੱਤਰ ਹਰਮਨ ਸਿੰਘ ਤੇ ਸੁਖਦੇਵ ਸਿੰਘ ਵਾਸੀ ਰਾਣੀਆਂ ਵਜੋ ਹੋਈ ਹੈ। ਮੁਲਜ਼ਮਾਂ ਨੇ ਮੋਟਰਸਾਈਕਲ ਸਣੇ ਘਰੋਂ ਚੋਰੀ ਕੀਤੇ ਜਾਣ ਦੀਆਂ 8 ਵਾਰਦਾਤਾਂ ਮੰਨੀਆਂ ਹਨ।

ਸੀ.ਆਈ.ਏ. ਸਿਰਸਾ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਅਜਮੇਰ ਰਾਜਸਥਾਨ ਦੇ ਹੋਟਲ 'ਚ ਚੋਰੀ ਕੀਤੀ ਸੀ। ਪੁਲਸ ਨੇ ਸਿਰਸਾ, ਫਤਿਹਾਬਾਦ ਤੇ ਰਾਜਸਥਾਨ ਤੋ ਚੋਰੀ ਕੀਤੇ ਗਏ 4 ਮੋਟਰਸਾਈਕਲ ਮੁਲਜ਼ਮਾਂ ਤੋਂ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਸਿਰਸਾ ਦੀ ਆਟੋ ਮਾਰਕੀਟ 'ਚ ਚੋਰੀ ਕੀਤੇ ਗਏ ਮੋਟਰਸਾਈਕਲ ਦੇ ਨਾਲ ਗ੍ਰਿਫਤਾਰ ਕੀਤਾ ਹੈ।


author

Gurminder Singh

Content Editor

Related News