ਪੁਲਸ ਨੇ ਨਾਕੇ ''ਤੇ ਗ੍ਰਿਫ਼ਤਾਰ ਕੀਤੇ ਪਿਓ-ਪੁੱਤ, ਕਰਤੂਤ ਜਾਣ ਉਡਣਗੇ ਹੋਸ਼
Thursday, Feb 05, 2026 - 01:25 PM (IST)
ਅਬੋਹਰ (ਰਹੇਜਾ) : ਐੱਸਐੱਸਪੀ ਫਾਜ਼ਿਲਕਾ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸਦਰ ਦੀ ਪੁਲਸ ਨੇ ਵੱਡੀ ਮਾਤਰਾ ''ਚ ਭੁੱਕੀ ਸਮੇਤ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰਕੇ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਇੰਚਾਰਜ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਗਸ਼ਤ ਦੌਰਾਨ ਏ.ਐੱਸ.ਆਈ ਗੁਰਮੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਗੋਬਿੰਦਗੜ੍ਹ ਤੋਂ ਸੀਡ ਫਾਰਮ ਲਿੰਕ ਰੋਡ ''ਤੇ ਰਾਜਸਥਾਨੀ ਨੰਬਰੀ ਇਕ ਟੈਂਪੂ ਨੂੰ ਸ਼ੱਕ ਦੇ ਆਧਾਰ ''ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ''ਚੋਂ 91 ਕਿਲੋ 400 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ।
ਪੁਲੀਸ ਨੇ ਟੈਂਪੂ ਵਿਚ ਸਵਾਰ ਰਮੇਸ਼ ਕੁਮਾਰ ਪੁੱਤਰ ਜੈ ਰਾਮ ਅਤੇ ਵਿਜੇ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਸੀਡ ਫਾਰਮ ਪੱਕਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਅਨੁਸਾਰ ਦੋਵਾਂ ਨੂੰ ਅਦਾਲਤ ''ਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ''ਤੇ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕਾਸੋ ਅਭਿਆਨ ਮੁਹਿੰਮ ਚਲਾਉਣ ਦੇ ਬਾਵਜੂਦ ਸੀਡ ਫਾਰਮ ਯਕੀਨੀ ਤੌਰ ''ਤੇ ਨਸ਼ਾ ਤਸਕਰਾਂ ਦਾ ਅੱਡਾ ਬਣਦਾ ਜਾ ਰਿਹਾ ਹੈ।
