ਅਣਪਛਾਤੇ ਚੋਰ ਦੁਕਾਨਾਂ 'ਚੋਂ ਨਕਦੀ ਲੈ ਕੇ ਹੋਏ ਫਰਾਰ

Saturday, Feb 15, 2020 - 03:55 PM (IST)

ਅਣਪਛਾਤੇ ਚੋਰ ਦੁਕਾਨਾਂ 'ਚੋਂ ਨਕਦੀ ਲੈ ਕੇ ਹੋਏ ਫਰਾਰ

ਅਜਨਾਲਾ (ਗੁਰਿੰਦਰ ਸਿੰਘ ਬਾਠ) : ਬੀਤੀ ਰਾਤ ਪੁਰਾਣੇ ਬੱਸ ਅੱਡੇ ਕੋਲ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਅੰਦਰ ਅਣਪਛਾਤੇ ਚੋਰਾਂ ਵੱਲੋਂ ਦਰਵਾਜ਼ਿਆਂ ਨੂੰ ਤੋੜ ਕੇ ਨਕਦੀ ਅਤੇ ਹੋਰ ਸਮਾਨ ਉਡਾ ਕੇ ਲੈ ਕੇ ਗਏ। ਜਾਣਕਾਰੀ ਦਿੰਦਿਆਂ ਦੁਕਾਨਦਾਰ ਰੂਪ ਲਾਲ ਮਦਾਨ ਨੇ ਦੱਸਿਆ ਕਿ ਜਦ ਉਸ ਨੇ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਦੁਕਾਨ ਦਾ ਸਾਮਾਨ ਖਿੱਲਰਿਆ ਹੋਇਆ ਪਿਆ ਸੀ ਅਤੇ ਦੁਕਾਨ ਦਾ ਉਪਰਲਾ ਦਰਵਾਜ਼ਾ ਵੀ ਟੁੱਟਿਆ ਹੋਇਆ ਸੀ।

ਅੰਦਰ ਜਾ ਕੇ ਦੇਖਣ 'ਤੇ ਪਤਾ ਲੱਗਿਆ ਕਿ  ਦੁਕਾਨ ਅੰਦਰ ਪਏ 2 ਲੱਖ ਰੁਪਏ ਚੋਰ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ 1.50 ਲੱਖ ਰੁਪਏ ਮੰਦਰ ਦੀ ਉਗਰਾਹੀ ਦੇ ਸਨ ਅਤੇ 50 ਹਜ਼ਾਰ ਰੁਪਏ ਦੁਕਾਨ ਦੇ ਸਨ।  ਦੂਜੀ ਦੁਕਾਨ ਹਰਜੀਤ ਮਨਿਆਰੀ ਸਟੋਰ ਦੇ ਮਾਲਕ ਦਿਲਰਾਜ ਸਿੰਘ ਨੇ ਦੱਸਿਆ ਉਨ੍ਹਾਂ ਦੀ ਦੁਕਾਨ 'ਚ ਪਏ ਗੱਲੇ 'ਚ ਪਏ ਕਰੀਬ 25 ਹਜ਼ਾਰ ਰੁਪਏ ਨਕਦੀ ਅਤੇ 70 ਹਜ਼ਾਰ ਰੁਪਏ ਦੇ ਚਿੱਟੇ ਨੋਟਾਂ ਵਾਲੇ ਹਾਰ ਚੋਰ ਚੋਰੀ ਕਰਕੇ ਲੈ ਗਏ ਹਨ। ਮੌਕੇ 'ਤੇ ਪੁੱਜੇ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਕਮਲਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


author

Anuradha

Content Editor

Related News