ਚੋਰਾਂ ਵੱਲੋਂ ਪ੍ਰੀਤ ਵਰਕਸ਼ਾਪ ’ਚ ਹਜ਼ਾਰਾਂ ਰੁਪਏ ਦੇ ਔਜ਼ਾਰ ਚੋਰੀ

Saturday, Sep 10, 2022 - 12:26 PM (IST)

ਚੋਰਾਂ ਵੱਲੋਂ ਪ੍ਰੀਤ ਵਰਕਸ਼ਾਪ ’ਚ ਹਜ਼ਾਰਾਂ ਰੁਪਏ ਦੇ ਔਜ਼ਾਰ ਚੋਰੀ

ਤਪਾ ਮੰਡੀ (ਸ਼ਾਮ,ਗਰਗ) : ਨਾਮਦੇਵ ਮਾਰਗ ’ਤੇ ਸਥਿਤ ਰਾਮ ਬਾਗ ਨਜ਼ਦੀਕ ਚੋਰਾਂ ਨੇ ਇਕ ਵਰਕਸ਼ਾਪ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੇ ਔਜਾਰ ਚੋਰੀ ਕਰ ਲੈ ਜਾਣ ਦੀ ਖਬਰ ਮਿਲੀ ਹੈ। ਪ੍ਰੀਤ ਸ਼ਟਰ ਦੇ ਮਾਲਕ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਦ ਉਹ ਸਵੇਰੇ ਕੋਈ 8 ਵਜੇ ਦੇ ਕਰੀਬ ਆਪਣੀ ਵਰਕਸ਼ਾਪ ਖੋਲ੍ਹੀ ਤਾਂ ਦੇਖਿਆ ਕਿ ਚੋਰਾਂ ਨੇ ਮਾਤਾ ਦਾਤੀ ਰੋਡ ਸਾਈਡ ਤੋਂ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਇਕ ਲੋਹੇ ਦੀ ਵਿੰਡੋ ਨੂੰ ਤੋੜ ਕੇ ਕਮਰੇ ’ਚ ਦਾਖਲ ਹੋ ਕੇ ਲੀਡਾਂ, ਬੈਟਰੀ ਅਤੇ ਕੁਝ ਨਗਦੀ ਗਾਇਬ ਸੀ, ਜਿਸ ਦੀ ਅੰਦਾਜ਼ਨ ਕੀਮਤ 10 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਵਰਕਸ਼ਾਪ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇ ਮੂੰਹ ਉਪਰ ਕਰਕੇ ਚੋਰੀ ਨੂੰ ਅੰਜਾਮ ਦਿੱਤਾ ਹੈ। ਘਟਨਾ ਸੰਬੰਧੀ ਗੁਆਂਢੀਆਂ ਅਤੇ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ, ਪੁਲਸ ਨੇ ਮੌਕੇ ’ਤੇ ਪਹੁੰਚ ਕੇ ਡੀ. ਵੀ. ਆਰ. ਨੂੰ ਅਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਵਰਕਸ਼ਾਪ ’ਚ ਪਹਿਲਾਂ ਵੀ ਪੰਜ ਵਾਰ ਚੋਰੀ ਹੋ ਚੁੱਕੀ ਹੈ ਪਰ ਪੁਲਸ ਚੋਰਾਂ ਨੂੰ ਲੱਭਣ ’ਚ ਨਾਕਾਮ ਰਹੀ ਹੈ। 

ਮੌਕੇ ’ਤੇ ਹਾਜ਼ਰ ਵੀਰਾਂ ਰਾਮ, ਗੁਰਦੀਪ ਸਿੰਘ, ਜੀਤ ਸਿੰਘ ਮਹਿਰਾ, ਪ੍ਰਦੀਪ ਸਿੰਘ, ਰਾਜੂ ਸਿੰਘ, ਡਾਟਕਰ ਸਿੰਘ, ਜਸਵਿੰਦਰ ਸਿੰਘ ਅਤੇ ਮਿਸਤਰੀ ਦਰਸ਼ਨ ਸਿੰਘ ਨੇ ਨਗਰ ਕੌਸਲ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਦੱਸਿਆ ਕਿ ਰੋਡ ’ਤੇ ਸਟਰੀਟ ਲਾਈਟਾਂ ਬੰਦ ਰਹਿਣ ਕਾਰਨ ਹਮੇਸ਼ਾਂ ਹਨ੍ਹੇਰਾ ਰਹਿੰਦਾ ਹੈ ਅਤੇ ਚੋਰ ਇਸ ਆੜ ’ਚ ਚੋਰੀ ਕਰਨ ’ਚ ਸਫਲ ਹੋ ਜਾਂਦੇ ਹਨ, ਉਨ੍ਹਾਂ ਮੰਗ ਕੀਤੀ ਕਿ ਰੋਡ ਅਤੇ ਹੋਰ ਇਲਾਕਿਆਂ ’ਚ ਬੰਦ ਸਟਰੀਟ ਲਾਈਟਾਂ ਨੂੰ ਜਲਦੀ ਚਾਲੂ ਕੀਤਾ ਜਾਵੇ। ਜਦ ਨਗਰ ਕੌਸਲ ਦੇ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਮਾਨ ਦੀ ਕਮੀ ਚੱਲ ਰਹੀ ਹੈ ਪਰ ਫਿਰ ਵੀ ਚੈੱਕ ਕਰਵਾ ਕੇ ਸਟਰੀਟ ਲਾਈਟਾਂ ਦੀ ਸਮੱਸਿਆਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 


author

Gurminder Singh

Content Editor

Related News