ਹੁਣ ਸ਼ਹਿਰ ''ਚ ਸਵੇਰੇ 6 ਤੋਂ ਰਾਤ 10 ਵਜੇ ਤੱਕ ਨਹੀਂ ਦਾਖਲ ਹੋ ਸਕਣਗੇ ਇਹ ਵਾਹਨ

Friday, May 06, 2022 - 01:34 AM (IST)

ਹੁਣ ਸ਼ਹਿਰ ''ਚ ਸਵੇਰੇ 6 ਤੋਂ ਰਾਤ 10 ਵਜੇ ਤੱਕ ਨਹੀਂ ਦਾਖਲ ਹੋ ਸਕਣਗੇ ਇਹ ਵਾਹਨ

ਜਲੰਧਰ (ਜ. ਬ.)–ਟਰੈਫਿਕ ਪੁਲਸ ਨੇ ਸ਼ਹਿਰ ਵਿਚ ਹੈਵੀ ਵ੍ਹੀਕਲਸ ਦੀ ਐਂਟਰੀ ਨੂੰ ਲੈ ਕੇ ਨਿਰਧਾਰਿਤ ਕੀਤਾ ਸਮਾਂ ਬਦਲ ਦਿੱਤਾ ਹੈ। ਵੀਰਵਾਰ ਸਵੇਰੇ ਚਿਕਚਿਕ ਚੌਕ ਵਿਚ ਵਾਪਰੇ ਹਾਦਸੇ ਨੂੰ ਲੈ ਕੇ ਵੀ ਇਸ ਤਬਦੀਲੀ ਨੂੰ ਦੇਖਿਆ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਤੋਂ ਟਰੈਫਿਕ ਪੁਲਸ ਇਹ ਸਮਾਂ ਬਦਲਣ ਦੀ ਯੋਜਨਾ ਬਣਾ ਰਹੀ ਸੀ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੈਵੀ ਵ੍ਹੀਕਲਸ (ਰੇਤਾ, ਬੱਜਰੀ, ਇੱਟਾਂ ਵਾਲੇ ਟਰੱਕ ਤੇ ਟਿੱਪਰ) ਦੀ ਨੋ ਐਂਟਰੀ ਸੀ ਪਰ ਵਿਧਾਇਕ ਰਮਨ ਅਰੋੜਾ ਦੇ ਸੁਝਾਅ ’ਤੇ ਫੈਸਲਾ ਲਿਆ ਗਿਆ ਕਿ ਹੁਣ ਇਹ ਸਮਾਂ ਬਦਲਿਆ ਜਾਵੇਗਾ।

ਇਹ ਵੀ ਪੜ੍ਹੋ :- ਪੰਜਾਬੀ ਨੌਜਵਾਨ ਦਾ UAE ’ਚ ਕਤਲ, ਸਾਥੀ ਜ਼ਖਮੀ

ਵਿਧਾਇਕ ਅਰੋੜਾ ਨੇ ਟਰੈਫਿਕ ਪੁਲਸ ਨੂੰ ਕਿਹਾ ਕਿ ਸਵੇਰੇ 6 ਵਜੇ ਤੋਂ ਬਾਅਦ ਸਕੂਲਾਂ-ਕਾਲਜਾਂ ਲਈ ਬੱਸਾਂ ਚੱਲਦੀਆਂ ਹਨ, ਜਦੋਂ ਕਿ ਮਾਪੇ ਆਪਣੇ ਨਿੱਜੀ ਵਾਹਨਾਂ ’ਤੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹਨ ਅਤੇ ਰਾਤ 10 ਵਜੇ ਤੱਕ ਵੀ ਲੋਕ ਖਰੀਦਦਾਰੀ ਕਰਨ ਜਾਂ ਘੁੰਮਣ ਲਈ ਸਡ਼ਕਾਂ ’ਤੇ ਰਹਿੰਦੇ ਹਨ।ਅਜਿਹੇ ਵਿਚ ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਰੋਕਣ ਲਈ ਫੈਸਲਾ ਲਿਆ ਕਿ ਸਵੇਰੇ 8 ਤੋਂ ਰਾਤ 8 ਵਜੇ ਤਕ ਦੇ ਸਮੇਂ ਨੂੰ ਬਦਲਿਆ ਜਾਵੇ।

ਇਹ ਵੀ ਪੜ੍ਹੋ :- ਪਿਕਨਿਕ ਮਨਾਉਣ ਆਏ ਲੜਕਾ-ਲੜਕੀ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ, ਚਲਾਈ ਗੋਲੀ

ਹੁਣ ਸਵੇਰੇ 6 ਵਜੇ ਤੋਂ ਬਾਅਦ ਰਾਤ 10 ਵਜੇ ਤੋਂ ਪਹਿਲਾਂ ਕੋਈ ਵੀ ਹੈਵੀ ਵ੍ਹੀਕਲ ਸ਼ਹਿਰ ਵਿਚ ਐਂਟਰੀ ਨਹੀਂ ਕਰ ਸਕੇਗਾ। ਏ. ਡੀ. ਸੀ. ਸ਼ਰਮਾ ਨੇ ਡਰਾਈਵਰਾਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਡਰਾਈਵਰ ਸ਼ਹਿਰ ਵਿਚ ਨੋ ਐਂਟਰੀ ਦੌਰਾਨ ਵ੍ਹੀਕਲ ਨਾ ਲਿਆਵੇ। ਜੇਕਰ ਕੋਈ ਹੈਵੀ ਵ੍ਹੀਕਲ ਨੋ ਐਂਟਰੀ ਦੇ ਸਮੇਂ ਸ਼ਹਿਰ ਵਿਚ ਦਿਸਿਆ ਤਾਂ ਉਸ ਖ਼ਿਲਾਫ਼ ਮੋਟਰ ਵ੍ਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :- ਫਗਵਾੜਾ : ਪੁਲਸ ਨੇ 24 ਘੰਟਿਆਂ 'ਚ ਬਜ਼ੁਰਗ ਕਾਰੋਬਾਰੀ ਦੇ ਕਾਤਲ ਨੂੰ ਕੀਤਾ ਗ੍ਰਿਫ਼ਤਾਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News