ਅੱਜ ਬੰਦ ਰਹਿਣਗੀਆਂ ਇਹ ਸੜਕਾਂ, ਟ੍ਰੈਫਿਕ ਐਡਵਾਈਜ਼ਰੀ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ

05/06/2024 11:05:11 AM

ਚੰਡੀਗੜ੍ਹ (ਨਵਿੰਦਰ ਸਿੰਘ) : ਚੰਡੀਗੜ੍ਹ ਨਗਰ ਨਿਗਮ ਵੱਲੋਂ ਪਾਈਪ ਲਾਈਨ ਦੇ ਕੰਮ ਨੂੰ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ। ਪਾਈਪ ਲਾਈਨ ਸੈਕਟਰ-39, ਚੰਡੀਗੜ੍ਹ ਤੋਂ ਐੱਮ. ਈ. ਐੱਸ. ਚੰਡੀਮੰਦਰ ਤੱਕ ਸੈਂਟਰਲ ਮਾਲ ਲਾਈਟ ਪੁਆਇੰਟ ਰੋਡ 'ਤੇ ਕਾਲੋਨੀ ਪੂਰਵ ਮਾਰਗ, 4 ਲਾਈਟ ਪੁਆਇੰਟ ਇੰਡਸਟਰੀਅਲ ਏਰੀਆ ਫੇਜ਼-1 ਤੇ ਪਾਈਪਾਂ ਪਾਉਣ ਦੇ ਕੰਮ ਕਾਰਨ ਪੂਰਵ ਮਾਰਗ 'ਤੇ ਸੈਂਟਰਲ ਮਾਲ ਤੋਂ ਸੈਂਟਰਲ ਮਾਲ ਲਾਈਟ ਪੁਆਇੰਟ ਨੂੰ ਜਾਣ ਵਾਲੀਆਂ ਸੜਕਾਂ 6 ਮਈ ਮਤਲਬ ਕਿ ਅੱਜ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਬੋਰਡ ਨੇ ਸ਼ੁਰੂ ਕੀਤੀ ਨਵੀਂ ਸਹੂਲਤ

ਇਹ ਸੜਕਾਂ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਬੰਦ ਰਹਿਣਗੀਆਂ। ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਮਕਸਦ ਨਾਲ ਚੰਡੀਗੜ੍ਹ ਨਗਰ ਨਿਗਮ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ 6 ਮਈ ਨੂੰ ਇਸ ਰਸਤੇ ਤੋਂ ਆਉਣ ਅਤੇ ਜਾਣ ਲਈ ਕੋਈ ਹੋਰ ਬਦਲਵਾਂ ਰਸਤਾ ਅਪਣਾਉਣ ਦੀ ਅਪੀਲ ਕੀਤੀ ਹੈ। 
ਇਹ ਵੀ ਪੜ੍ਹੋ : ਇੱਕੋ ਸਟੇਜ 'ਤੇ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਪਾਈ ਜੱਫ਼ੀ, ਬਿੱਟੂ ਪਾਉਣ ਲੱਗੇ ਭੰਗੜਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News