ਰੱਬ ਦੇ ਘਰ ਨੂੰ ਵੀ ਨਹੀਂ ਬਖ਼ਸ਼ਦੇ ਚੋਰ, CCTV ''ਚ ਕੈਦ ਹੋਈ ਘਿਨੌਣੀ ਹਰਕਤ
Saturday, Oct 21, 2023 - 08:40 PM (IST)
ਹੁਸ਼ਿਆਰਪੁਰ (ਅਮਰੀਕ) : ਸਰਤਾਜ ਸਿੰਘ ਚਾਹਲ ਆਈ.ਪੀ.ਐੱਸ. ਐੱਸ.ਐੱਸ.ਪੀ. ਜ਼ਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ 'ਤੇ ਐੱਸ.ਆਈ. ਸੰਜੀਵਨ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫ਼ਤਲਾ ਮਿਲੀ, ਜਦ ਏ.ਐੱਸ.ਆਈ. ਅਮਰਜੀਤ ਸਿੰਘ ਪੁਲਸ ਪਾਰਟੀ ਸਮੇਤ ਸ਼ਿਮਲਾ ਪਹਾੜੀ ਚੌਕ ਮੌਜੂਦ ਸਨ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਬੀਤੀ 13-14 ਅਕਤੂਬਰ ਦੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਭੂਤ ਗਿਰੀ ਮੰਦਰ ਊਨਾ ਰੋਡ ਹੁਸ਼ਿਆਰਪੁਰ ਵਿਖੇ ਗੋਲਕ ਦੇ ਜਿੰਦਰੇ ਤੋੜ ਕੇ ਚੋਰੀ ਕੀਤੀ ਹੈ, ਜਿਸ ਦੀ ਖ਼ਬਰ ਅਤੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਦੀ ਫੋਟੋ ਵੀ ਅਖ਼ਬਾਰ ਵਿੱਚ ਛਪੀ ਸੀ, ਜਿਸ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਘਰੋਂ ਕਾਲਜ ਲਈ ਨਿਕਲੀ ਕੁੜੀ ਨੇ ਰਸਤੇ 'ਚ ਚੁੱਕ ਲਿਆ ਖੌਫ਼ਨਾਕ ਕਦਮ, ਜਾਣੋ ਪੂਰਾ ਮਾਮਲਾ
ਦਰਜ ਮੁਕੱਦਮਾ 'ਚ ਮੁਲਜ਼ਮ ਮਨਜੀਤ ਖਾਨ ਉਰਫ ਮਨੀ ਪੁੱਤਰ ਮਨਪੁਰ ਖਾਨ ਵਾਸੀ ਮੁੱਢਲਾ ਸ਼ਾਂਤੀ ਨਹ ਥਾਣਾ ਸਦਰ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਸ ਨੇ ਬਰੀ ਮੰਦਰ ਹੁਸ਼ਿਆਰਪੁਰ ਵਿਖੇ 13-14 ਅਕਤੂਬਰ ਦੀ ਦਰਿਆਆਨੀ ਰਾਤ ਨੂੰ ਚੋਰੀ ਕੀਤੀ ਸੀ, ਜਿਸ ਦੇ ਕਹਿਣ ਮੁਤਾਬਕ ਚੋਰੀ ਕੀਤੇ ਪੈਸੇ ਅਤੇ ਸਰੀਆ ਬਰਾਮਦ ਕੀਤਾ ਗਿਆ। ਇਸ 'ਤੇ ਉਕਤ ਮੁਕੱਦਮੇ 'ਚ ਦੋਸ਼ੀ ਮਨਜੀਤ ਖਾਨ ਉਰਫ ਮਨੀ ਨੂੰ ਨਾਮਜ਼ਦ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਲੈ ਕੇ ਹੋਰ ਕੀਤੀਆਂ ਚੋਰੀਆਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8