ਸ਼ੋਅਰੂਮ ’ਚੋਂ 1.30 ਲੱਖ ਰੁਪਏ ਅਤੇ 8 ਐੱਲ. ਸੀ. ਡੀਜ਼ ਚੋਰੀ

Saturday, Dec 30, 2023 - 03:23 PM (IST)

ਸ਼ੋਅਰੂਮ ’ਚੋਂ 1.30 ਲੱਖ ਰੁਪਏ ਅਤੇ 8 ਐੱਲ. ਸੀ. ਡੀਜ਼ ਚੋਰੀ

ਲੁਧਿਆਣਾ (ਰਾਮ) : 33 ਫੁੱਟੀ ਰੋਡ ਸਥਿਤ ਸ਼ੋਅਰੂਮ ’ਚੋਂ 1.30 ਲੱਖ ਰੁਪਏ ਅਤੇ 8 ਐੱਲ. ਸੀ. ਡੀਜ਼ ਚੋਰੀ ਕਰਨ ਦੇ ਦੋਸ਼ ’ਚ ਥਾਣਾ ਜਮਾਲਪੁਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਇਸ ਮਾਮਲੇ ’ਚ ਅਜੇ ਚੋਰਾਂ ਦੀ ਭਾਲ ਕਰ ਰਹੀ ਹੈ।
ਸ਼ੋਅਰੂਮ ਦੇ ਮਾਲਕ ਆਸ਼ੀਸ਼ ਸ਼ਰਮਾ ਪੁੱਤਰ ਸੁਰਿੰਦਰ ਕੁਮਾਰ ਸ਼ਰਮਾ ਵਾਸੀ ਮਾਸਟਰ ਕਾਲੋਨੀ ਨੇ ਦੱਸਿਆ ਕਿ ਉਨ੍ਹਾਂ ਦਾ 33 ਫੁੱਟੀ ਰੋਡ ਰਾਮ ਨਗਰ ਵਿਖੇ ਬਾਲਾਜੀ ਲਗਜ਼ਰੀ ਹੱਬ ਦਾ ਸ਼ੋਅਰੂਮ ਹੈ। ਉਹ 26 ਦਸੰਬਰ ਦੀ ਸ਼ਾਮ ਨੂੰ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਸ਼ੋਅਰੂਮ ’ਚੋਂ 8 ਐੱਲ. ਸੀ. ਡੀ., ਮੋਬਾਇਲ ਦਾ ਸਾਮਾਨ ਅਤੇ 1.30 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ।


author

Babita

Content Editor

Related News