ਸਕੂਲ ''ਚ ਮਿਡ ਡੇ ਮੀਲ ਵਰਕਰ ਦਾ ਪਤੀ ਨਿਕਲਿਆ ਚੋਰ
Tuesday, May 13, 2025 - 04:20 PM (IST)

ਖੰਨਾ (ਬਿਪਨ ਭਾਰਦਵਾਜ): ਖੰਨਾ ਦੇ ਪਿੰਡ ਰੋਹਣੋਂ ਕਲਾਂ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਚੋਰੀ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਸਕੂਲ ਦੀ ਕੰਧ ਟੱਪ ਕੇ ਲੋਹੇ ਦੀ ਗਰਿੱਲ ਚੋਰੀ ਕਰਨਾ ਪਾਇਆ ਗਿਆ। 3 ਨੌਜਵਾਨ ਚੋਰੀ ਕਰਦੇ ਦੇਖੇ ਗਏ। ਇਨ੍ਹਾਂ ਵਿਚੋਂ ਇਕ ਦੀ ਪਛਾਣ ਹਰਚੰਦ ਸਿੰਘ ਵਜੋਂ ਹੋਈ ਹੈ। ਹਰਚੰਦ ਸਿੰਘ ਸਕੂਲ 'ਚ ਮਿਡ ਡੇ ਮੀਲ ਵਰਕਰ ਵਜੋਂ ਕੰਮ ਕਰਦੀ ਕਰਮਜੀਤ ਕੌਰ ਦਾ ਪਤੀ ਹੈ। ਹਰਚੰਦ ਨੇ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਇਹ ਅਪਰਾਧ ਕੀਤਾ। ਸਦਰ ਥਾਣੇ ਨੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਬੰਦ ਰਹਿਣਗੇ ਸਕੂਲ, ਆਨਲਾਈਨ ਹੋਵੇਗੀ ਪੜ੍ਹਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8