ਸਵੇਰੇ-ਸਵੇਰੇ Gym ਪਹੁੰਚਦਿਆਂ ਹੀ ਉੱਡੇ ਹੋਸ਼! ਹਾਲਾਤ ਵੇਖ ਦੰਗ ਰਹਿ ਗਿਆ ਮੈਨੇਜਰ

Wednesday, Apr 02, 2025 - 01:43 PM (IST)

ਸਵੇਰੇ-ਸਵੇਰੇ Gym ਪਹੁੰਚਦਿਆਂ ਹੀ ਉੱਡੇ ਹੋਸ਼! ਹਾਲਾਤ ਵੇਖ ਦੰਗ ਰਹਿ ਗਿਆ ਮੈਨੇਜਰ

ਲੁਧਿਆਣਾ (ਤਰੁਣ): ਫਿਰੋਜ਼ਪੁਰ ਰੋਡ ਸਥਿਤ ਅੰਸਲ ਪਲਾਜ਼ਾ ਕੈਂਪਸ ਦੇ Gym ਦਾ ਦਰਵਾਾਜ਼ਾ ਤੋੜ ਕੇ 2 ਚੋਰ ਦਾਖਲ ਹੋਏ ਅਤੇ ਲੈਪਟਾਪ ਸਮੇਤ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਸਵੇਰੇ ਜਿੰਮ ਦਾ ਮੈਨੇਜਰ ਪਹੁੰਚਿਆ ਤਾਂ ਉਸ ਨੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਇਲਾਕਾ ਪੁਲਸ ਮੌਕੇ 'ਤੇ ਪਹੁੰਚੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...

ਸ਼ਿਕਾਇਤਕਰਤਾ ਸਮਿਥ ਪੁਰੀ ਵਾਸੀ ਮਿਸ਼ਰਾ ਚੌਕ ਨੇ ਦੱਸਿਆ ਕਿ ਉਹ ਓਜ਼ੋਨ ਜਿੰਮ ਦਾ ਮੈਨੇਜਰ ਹੈ। 1 ਅਪ੍ਰੈਲ ਸਵੇਰੇ ਉਹ ਜਿੰਮ ਪਹੁੰਚਿਆ ਤਾਂ ਵੇਖਿਆ ਕਿ ਜਿੰਮ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ ਤੇ ਜਿੰਮ ਦੇ ਕਾਊਂਟਰ ਵਿਚ ਪਿਆ ਉਸ ਦਾ ਐੱਪਲ ਦਾ ਕੀਮਤੀ ਲੈਪਟਾਪ ਚੋਰੀ ਹੈ। ਉਸ ਨੂੰ ਪਤਾ ਲੱਗਿਆ ਕਿ ਚੋਰ ਉਸ ਦੇ ਮਾਲਕ ਦਾ ਲੈਪਟਾਪ ਤੇ ਬਾਥਰੂਮ ਤੇ ਰੈਸਟ ਰੂਮ ਤੋਂ ਸੈਨੇਟਰੀ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਹਨ। 2 ਚੋਰ ਲੈਪਟਾਪ ਤੇ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋਏ ਹਨ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਸੀਸੀਟੀਵੀ ਫੁਟੇਜ ਵਿਚ ਕੈਦ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, ਜੇਬ ਕਰ ਲਓ ਢਿੱਲੀ! ਅੱਜ ਤੋਂ ਹੋ ਰਹੇ ਕਈ ਵੱਡੇ ਬਦਲਾਅ

ਜਾਂਚ ਅਧਿਕਾਰੀ ਗੁਰਮੇਜ ਸਿੰਘ ਨੇ ਦੱਸਿਆ ਕਿ 31 ਮਾਰਚ ਨੂੰ ਚੋਰ ਪਾਰਕਿੰਗ ਤੋਂ ਲਿਫਟ ਰਾਹੀਂ ਜਿੰਮ ਤਕ ਪਹੁੰਚੇ ਤੇ ਦਰਵਾਜ਼ਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਪਵਨ ਕੁਮਾਰ ਵਾਸੀ ਉਪਕਾਰ ਨਗ ਕੁੰਦਨਪੁਰੀ ਤੇ ਮੱਲੂ ਵਾਸੀ ਮਨਜੀਤ ਨਗਰ ਢੋਲੇਵਾਲ ਨੂੰ ਪੁਲਸ ਨੇ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News