ਰਾਤੋਂ-ਰਾਤ ਚੋਰਾਂ ਨੇ ਗੋਲਕ ਚੋਰੀ ਕਰਕੇ ਗੁਰਦੁਆਰਾ ਸਾਹਿਬ 'ਚ ਕੀਤਾ ਹੱਥ ਸਾਫ
Saturday, Feb 24, 2018 - 01:28 PM (IST)

ਸ੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ)— ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਕੋਟਲੀ ਸੇਵਨ 'ਚ ਬੀਤੀ ਦੇਰ ਰਾਤ ਚੋਰਾਂ ਨੇ ਗੋਲਕ ਚੋਰੀ ਕਰਨ ਦੇ ਨਾਲ-ਨਾਲ ਗੁਰਦੁਆਰੇ 'ਚ ਲੱਗੀ ਐੱਲ. ਸੀ. ਡੀ. ਆਦਿ 'ਤੇ ਹੱਥ ਸਾਫ ਕੀਤਾ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਵੇਰੇ ਪਾਠ ਲਈ ਉਥੇ ਪੁੱਜੇ। ਇਸ ਦੌਰਾਨ ਪਾਠ ਕਰਨ ਲਈ ਜਦੋਂ ਗ੍ਰੰਥੀ ਨੇ ਦਰਬਾਰ ਸਾਹਿਬ ਵੱਲ ਦੇਖਿਆ ਤਾਂ ਦਰਬਾਰ ਸਾਹਿਬ ਦਾ ਦਰਵਾਜ਼ਾ ਟੁੱਟਾ ਪਿਆ ਸੀ ਅਤੇ ਗੁਰੂ ਦੀ ਗੋਲਕ ਚੋਰੀ ਹੋਣ ਦੇ ਨਾਲ ਹੀ ਕੰਧ 'ਤੇ ਲੱਗੀ ਐੱਲ. ਸੀ. ਡੀ. ਵੀ ਗਾਇਬ ਸੀ।
ਇਸ ਦੀ ਸੂਚਨਾ ਸੁਣਦੇ ਹੀ ਗੁਰਦੁਆਰੇ 'ਚ ਪਿੰਡ ਵਾਸੀ ਇਕੱਠੇ ਹੋਣ ਲੱਗੇ ਅਤੇ ਤੁਰੰਤ ਪੁਲਸ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।