ਮੋਟਰਸਾਈਕਲ ਸਵਾਰ ਅਧਿਆਪਕਾ ਦਾ ਪਰਸ ਝਪਟ ਕੇ ਫਰਾਰ

Sunday, Apr 29, 2018 - 04:28 PM (IST)

ਮੋਟਰਸਾਈਕਲ ਸਵਾਰ ਅਧਿਆਪਕਾ ਦਾ ਪਰਸ ਝਪਟ ਕੇ ਫਰਾਰ

ਬਠਿੰਡਾ (ਬਲਵਿੰਦਰ)-ਬੱਲਾ ਰਾਮ ਨਗਰ 'ਚ ਇਕ ਮੋਟਰਸਾਈਕਲ ਸਵਾਰ ਇਕ ਔਰਤ ਦਾ ਪਰਸ ਝਪਟ ਕੇ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਇਕ ਨਿੱਜੀ ਸਕੂਲ 'ਚ ਪੜ੍ਹਾਉਣ ਵਾਲੀ ਅਧਿਆਪਕਾ ਰੇਖਾ ਰਾਣੀ ਵਾਸੀ ਬੱਲਾ ਰਾਮ ਨਗਰ ਦੁਪਹਿਰ ਵੇਲੇ ਸਕੂਲ ਤੋਂ ਵਾਪਸ ਆ ਰਹੀ ਸੀ, ਜਦੋਂ ਉਹ ਆਪਣੇ ਘਰ ਦੇ ਦਰਵਾਜ਼ੇ 'ਤੇ ਪਹੁੰਚੀ ਤਾਂ ਪਿੱਛੋਂ ਇਕ ਨੌਜਵਾਨ ਮੋਟਰਸਾਈਕਲ 'ਤੇ ਆਇਆ ਅਤੇ ਕੋਈ ਗੱਲ ਪੁੱਛਣ ਲਈ ਉਸਨੂੰ ਆਵਾਜ਼ ਦਿੱਤੀ, ਜਿਵੇਂ ਹੀ ਉਹ ਉਸਦੀ ਆਵਾਜ਼ ਸੁਣ ਕੇ ਪਲਟੀ ਉਕਤ ਮੋਟਰਸਾਈਕਲ ਸਵਾਰ ਉਸਦਾ ਪਰਸ ਝਪਟ ਕੇ ਫਰਾਰ ਹੋ ਗਿਆ। ਉਸਨੇ ਤੁਰੰਤ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਮੁਲਾਜ਼ਮਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਅਧਿਆਪਕਾ ਨੇ ਦੱਸਿਆ ਕਿ ਪਰਸ 'ਚ ਕੁਝ ਨਕਦੀ, ਇਕ ਆਈਫੋਨ ਤੇ ਜ਼ਰੂਰੀ ਦਸਤਾਵੇਜ਼ ਮੌਜੂਦ ਸੀ। ਪੁਲਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।


Related News