ਸਰਕਾਰੀ ਸਕੂਲ ਦੀ ਅਧਿਆਪਕਾ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਤੜਫ ਤੜਫ ਕੇ ਨਿਕਲੇ ਸਾਹ

Thursday, Jul 17, 2025 - 06:32 PM (IST)

ਸਰਕਾਰੀ ਸਕੂਲ ਦੀ ਅਧਿਆਪਕਾ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਤੜਫ ਤੜਫ ਕੇ ਨਿਕਲੇ ਸਾਹ

ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਮੰਡੀ ਦੀ ਜੰਮਪਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ’ਚ ਤਾਇਨਾਤ ਅਧਿਆਪਕਾ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਸੁਖਵਿੰਦਰ ਸਿੰਘ ਢੋਲੂ ਹਲਕਾ ਪ੍ਰਧਾਨ ਬਸਪਾ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ ਜੋ ਬਰਨਾਲਾ ਵਿਖੇ ਵਿਆਹੀ ਹੋਈ ਸੀ ਅਤੇ ਬਡਬਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪੰਜਾਬੀ ਅਧਿਆਪਕਾ ਸੀ। ਬੀਤੇ ਦਿਨੀਂ ਜਦੋਂ ਉਹ ਆਪਣੇ ਕੱਪੜਿਆਂ ਨੂੰ ਪ੍ਰੈੱਸ ਕਰ ਰਹੀ ਸੀ ਤਾਂ ਅਚਾਨਕ ਪ੍ਰੈੱਸ ਦੀ ਤਾਰ ਲੱਗਣ ਕਾਰਨ ਕਰੰਟ ਦੀ ਲਪੇਟ ’ਚ ਆਉਣ ਕਾਰਨ ਉਸ ਦੀ ਮੌਤ ਹੋ ਗਈ।

ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਬੱਚੇ ਸਕੂਲ ’ਚੋਂ ਪੜ੍ਹ ਕੇ ਆਏ ਤਾਂ ਮੰਮੀ ਨੂੰ ਪ੍ਰੈੱਸ ਦੀ ਬਿਜਲੀ ਤਾਰ ਲੱਗੀ ਹੋਈ ਦੇਖ ਕੇ ਬੱਚਿਆਂ ਨੇ ਤੁਰੰਤ ਗੁਆਂਢੀਆਂ ਅਤੇ ਆਪਣੇ ਪਿਤਾ ਨੂੰ ਜੋ ਪੋਲਟਰੀ ਫਾਰਮ ’ਚ ਗਏ ਹੋਏ ਸੀ ਨੂੰ ਸੂਚਨਾ ਦਿੱਤੀ। ਮ੍ਰਿਤਕਾ ਆਪਣੇ ਪਿੱਛੇ ਦੋ ਲੜਕੇ ਅਤੇ ਪਤੀ ਨੂੰ ਛੱਡ ਗਈ ਹੈ।

 


author

Gurminder Singh

Content Editor

Related News