ਗੋਦਾਮ ਤੋਂ ਮੋਟਰਸਾਈਕਲ ਤੇ ਮੂੰਗਫ਼ਲੀ ਦੀਆਂ ਬੋਰੀਆਂ ਚੋਰੀ
Tuesday, Dec 31, 2024 - 04:24 PM (IST)
 
            
            ਫਿਰੋਜ਼ਪੁਰ (ਮਲਹੋਤਰਾ) : ਅਣਪਛਾਤੇ ਚੋਰਾਂ ਨੇ ਦੁਲਚੀਕੇ ਰੋਡ ਸਥਿਤ ਇੱਕ ਗੋਦਾਮ ਦੇ ਤਾਲੇ ਤੋੜ ਕੇ ਅੰਦਰੋਂ ਮੋਟਰਸਾਈਕਲ ਅਤੇ ਮੂੰਗਫ਼ਲੀ ਦੀਆਂ ਬੋਰੀਆਂ ਚੋਰੀ ਕਰ ਲਈਆਂ। ਪੁਲਸ ਨੂੰ ਦਿੱਤੀ ਸੂਚਨਾ ਵਿਚ ਅਨਿਲ ਕੁਮਾਰ ਵਾਸੀ ਕੰਬੋਜ਼ ਨਗਰ ਨੇ ਦੱਸਿਆ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਉਸਦੇ ਦੁਲਚੀਕੇ ਰੋਡ ਸਥਿਤ ਗੋਦਾਮ ਦੇ ਤਾਲੇ ਤੋੜ ਕੇ ਅਣਪਛਾਤੇ ਚੋਰ ਉੱਥੇ ਖੜ੍ਹੀ ਉਸਦੀ ਮੋਟਰਸਾਈਕਲ ਅਤੇ 15 ਬੋਰੀਆਂ ਮੂੰਗਫ਼ਲੀ ਚੋਰੀ ਕਰਕੇ ਲੈ ਗਏ ਹਨ।
ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

 
                     
                             
                             
                             
                             
                             
                             
                             
                             
                             
                             
                            