ਚੋਰੀਸ਼ੁਦਾ ਮੋਟਰਸਾਈਕਲ ਵੇਚਣ ਜਾਂਦੇ 2 ਲੋਕ ਗ੍ਰਿਫ਼ਤਾਰ
03/27/2023 12:34:18 PM

ਸਾਹਨੇਵਾਲ (ਜਗਰੂਪ) : ਦੋਪਹੀਆ ਵਾਹਨ ਚੋਰੀ ਕਰਕੇ ਅੱਗੇ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਸਾਹਨੇਵਾਲ ਦੀ ਪੁਲਸ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਇਕ ਚੋਰੀ ਕੀਤਾ ਹੋਇਆ ਮੋਟਰਸਾਈਕਲ ਵੇਚਣ ਲਈ ਜਾ ਰਹੇ ਸੀ।
ਜਾਣਕਾਰੀ ਅਨੁਸਾਰ ਹੌਲਦਾਰ ਜਸਵੀਰ ਸਿੰਘ ਦੀ ਪੁਲਸ ਟੀਮ ਨੇ ਗਸ਼ਤ ਦੌਰਾਨ ਢਿੱਲੋਂ ਚੌਂਕ, ਗਿਆਸਪੁਰਾ ਤੋਂ ਰਾਹੁਲ ਕੁਮਾਰ ਪੁੱਤਰ ਮਹਾਂਦੇਵ ਸ਼ਾਹ ਅਤੇ ਪ੍ਰਦੀਪ ਕੁਮਾਰ ਪੁੱਤਰ ਨਰੇਸ਼ ਕੁਮਾਰ ਦੋਵੇਂ ਨਿਵਾਸੀ ਢੋਲੇਵਾਲ ਝੁੱਗੀਆਂ, ਲੁਧਿਆਣਾ ਨੂੰ ਚੋਰੀਸ਼ੁਦਾ ਮੋਟਰਸਾਈਕਲ ਨੰਬਰ ਵੇਚਣ ਲਈ ਜਾਂਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਦੋਹਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ।