ਲੈਬ ਦੇ ਜਿੰਦੇ ਤੋੜ ਕੇ 40 ਹਜ਼ਾਰ ਰੁਪਏ ਕੀਤੇ ਚੋਰੀ
03/13/2023 1:30:22 PM

ਲੁਧਿਆਣਾ (ਅਨਿਲ) : ਥਾਣਾ ਬਸਤੀ ਜੋਧੇਵਾਲ ਅਧੀਨ ਆਉਂਦੇ ਕਾਕੋਵਾਲ ਰੋਡ ’ਤੇ ਚੋਰਾਂ ਵੱਲੋਂ ਇਕ ਲੈਬ ’ਤੇ ਧਾਵਾ ਬੋਲਦੇ ਹੋਏ ਅੰਦਰ ਪਈ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੈਬ ਦੇ ਮਾਲਕ ਗੌਰਵ ਸ਼ਾਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਕਾਕੋਵਾਲ ਰੋਡ ’ਤੇ ਕਈ ਸਾਲ ਪੁਰਾਣੀ ਲੈਬ ਦੀ ਦੁਕਾਨ ਹੈ। ਇੱਥੇ ਉਹ ਲੋਕਾਂ ਦੇ ਖੂਨ ਦੀ ਜਾਂਚ ਕਰਦਾ ਹੈ। ਸ਼ੁੱਕਰਵਾਰ ਦੀ ਰਾਤ ਉਹ ਆਪਣੀ ਲੈਬ ਬੰਦ ਕਰ ਕੇ ਘਰ ਚਲਾ ਗਿਆ ਅਤੇ ਜਦੋਂ ਅਗਲੇ ਦਿਨ ਸਵੇਰ ਲੈਬ ’ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਦਰਵਾਜ਼ੇ ਦੇ ਜਿੰਦੇ ਟੁੱਟੇ ਹੋਏ ਹਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਹੈ।
ਅੰਦਰ ਗੱਲੇ ਵਿਚ ਪਈ 40 ਹਜ਼ਾਰ ਦੀ ਨਕਦੀ ਵੀ ਗਾਇਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਜੋਧੇਵਾਲ ਪੁਲਸ ਨੂੰ ਦਿੱਤੀ। ਥਾਣਾ ਮੁਖੀ ਗੁਰਮੁਖ ਸਿੰਘ ਦਿਓਲ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਪੁਲਸ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਜਲਦ ਹੀ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਲਾਖ਼ਾਂ ਪਿੱਛੇ ਭੇਜੇਗੀ।