ਪਰਿਵਾਰ ਗਿਅਾ ਸੀ ਈਦ ਮਨਾਉਣ, ਪਿੱਛੋਂ ਘਰ ’ਚ ਚੋਰੀ
Sunday, Aug 26, 2018 - 03:50 AM (IST)

ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)-ਖਰਡ਼ ਦੇ ਨਿਊ ਸਵਰਾਜ ਨਗਰ ਵਿਖੇ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਫਤਾ ਪਹਿਲਾਂ ਹੀ ਨਿਊ ਸਵਰਾਜ ਨਗਰ ਦੇ ਇਕ ਘਰ ਵਿਚੋਂ ਚੋਰਾਂ ਨੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਸੀ ਤੇ ਇਕ ਹਫਤੇ ਬਾਅਦ ਚੋਰਾਂ ਨੇ ਇਕ ਹੋਰ ਘਰ ਵਿਚ ਚੋਰੀ ਨੂੰ ਅੰਜਾਮ ਦੇ ਦਿੱਤਾ। ਮੁਹੰਮਦ ਸਲੀਮ ਪੁੱਤਰ ਮੁਹੰਮਦ ਸਤਾਰ ਵਾਸੀ ਨੇ ਦੱਸਿਆ ਕਿ ਉਹ ਪਿੰਡ ਬਿਜਨੌਰ ’ਚ ਪਰਿਵਾਰ ਸਮੇਤ ਈਦ ਦਾ ਤਿਉਹਾਰ ਮਨਾਉਣ ਲਈ ਗਿਅਾ ਹੋਇਅਾ ਸੀ ਤੇ ਜਦੋਂ ਉਹ ਅੱਜ ਵਾਪਸ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਘਰ ਵਿਚੋਂ 10 ਹਜ਼ਾਰ ਰੁਪਏ ਤੇ ਹੋਰ ਘਰੇਲੂ ਸਾਮਾਨ ਗਾਇਬ ਸੀ। ਮੁਹੱਲੇ ਦੇ ਵਸਨੀਕ ਕੰਵਲਜੀਤ ਸਿੰਘ ਢਿੱਲੋਂ ਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਇਹ ਤੀਸਰੀ ਚੋਰੀ ਹੋਈ ਹੈ, ਜਿਸ ਕਾਰਨ ਵਸਨੀਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਡੀ. ਐੱਸ. ਪੀ. ਦੀਪ ਕਮਲ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਨਿਊ ਸਵਰਾਜ ਨਗਰ ਵਿਚ ਰਾਤ ਨੂੰ ਪੁਲਸ ਗਸ਼ਤ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਘਰਾਂ ਵਿਚ ਅਾਰਾਮ ਨਾਲ ਰਹਿ ਸਕਣ।