ਮੁਕਤਸਰ ’ਚ ਬੇਰਹਿਮੀ ਦੀ ਹੱਦ, ਮਾਂ ਨਾਲ ਰਹਿਣ ਵਾਲੇ ਦਾ ਪਹਿਲਾਂ ਕੀਤਾ ਕਤਲ, ਫਿਰ ਲਾਸ਼ ਨੂੰ ਵੀ ਨਾ ਬਖਸ਼ਿਆ

Sunday, Sep 10, 2023 - 07:00 PM (IST)

ਮੁਕਤਸਰ ’ਚ ਬੇਰਹਿਮੀ ਦੀ ਹੱਦ, ਮਾਂ ਨਾਲ ਰਹਿਣ ਵਾਲੇ ਦਾ ਪਹਿਲਾਂ ਕੀਤਾ ਕਤਲ, ਫਿਰ ਲਾਸ਼ ਨੂੰ ਵੀ ਨਾ ਬਖਸ਼ਿਆ

ਸ੍ਰੀ ਮੁਕਤਸਰ ਸਾਹਿਬ (ਪਵਨ , ਖੁਰਾਣਾ) : ਜ਼ਿਲ੍ਹੇ ਦੇ ਪਿੰਡ ਕਾਨਿਆਂਵਾਲੀ ਦੇ ਇਕ ਨੌਜਵਾਨ ਨੇ ਆਪਣੀ ਮਾਂ ਨਾਲ 15 ਸਾਲ ਤੋਂ ਰਹਿ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਗਟ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਕਾਨਿਆਂਵਾਲੀ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੀ ਮਾਂ ਗੁਰਦੇਵ ਕੌਰ ਦੀ ਮੌਤ ਤੋਂ ਬਾਅਦ ਉਸ ਦਾ ਪਿਤਾ ਬਾਜ ਸਿੰਘ ਕਰੀਬ 15 ਸਾਲ ਤੋਂ ਗੁਰਜੀਤ ਸਿੰਘ ਉਰਫ਼ ਗੁਰਜੀਤਾ ਪੁੱਤਰ ਸਵ. ਮੰਗੂ ਸਿੰਘ ਦੀ ਮਾਂ ਛਿੰਦਰ ਕੌਰ ਨਾਲ ਰਹਿ ਰਿਹਾ ਸੀ। ਇਸੇ ਕਾਰਨ ਗੁਰਜੀਤ ਸਿੰਘ ਉਰਫ ਗੁਰਜੀਤਾ ਪੁੱਤਰ ਮੰਗੂ ਦੀ ਉਕਤ ਨਾਲ ਪਹਿਲਾਂ ਵੀ ਕਈ ਵਾਰ ਲੜਾਈ ਹੋ ਚੁੱਕੀ ਸੀ ਜਿਸਦਾ ਪਿੰਡ ਵਿਚ ਪੰਚਾਇਤੀ ਤੌਰ ’ਤੇ ਰਾਜ਼ੀਨਾਮਾ ਹੋ ਗਿਆ ਸੀ। 

ਇਹ ਵੀ ਪੜ੍ਹੋ : ਲੁਧਿਆਣਾ ਦੇ ਮਸ਼ਹੂਰ ਹੋਟਲ ’ਚ ਵਿਦੇਸ਼ੀ ਕੁੜੀਆਂ ਦੀ ਵੀਡੀਓ ਹੋਈ ਵਾਇਰਲ, ਅਮੀਰਜ਼ਾਦਿਆਂ ਦੀ ਕਰਤੂਤ ਵੀ ਹੋਈ ਕੈਦ

ਪਿੰਡ ਕਾਨਿਆਂਵਾਲੀ ਵਿਚ ਬੀਤੀ 8 ਸਤੰਬਰ ਨੂੰ ਸ਼ਾਮ 5 ਵਜੇ ਦੇ ਕਰੀਬ ਗੁਰਜੀਤ ਸਿੰਘ ਉਰਫ ਗੁਰਜੀਤਾ ਆਪਣੇ ਮੋਟਰਸਾਈਕਲ ’ਤੇ ਉਸਦੇ ਪਿਤਾ ਬਾਜ ਸਿੰਘ ਨੂੰ ਨਾਲ ਲੈ ਗਿਆ ਅਤੇ ਕਰੀਬ ਰਾਤ 9.30 ਵਜੇ ਉਸ ਦੇ ਪਿਤਾ ਬਾਜ ਸਿੰਘ ਦੀ ਲਾਸ਼ ਬਰਾਮਦ ਹੋਈ। ਗੁਰਜੀਤ ਨੇ ਪਹਿਲਾਂ ਉਸਦੇ ਪਿਤਾ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਨੇ ਲਾਸ਼ ਨੂੰ ਪਲਾਸਟਿਕ ਦੇ ਥੈਲੇ ਨਾਲ ਬਣੀ ਪੱਲੀ ’ਚ ਬੰਨ੍ਹ ਕੇ ਮੋਟਰਸਾਈਕਲ ਦੇ ਪਿੱਛੇ ਰੱਸੀ ਬੰਨ੍ਹ ਲਿਆ ਅਤੇ ਘੜੀਸਦਾ ਹੋਇਆ ਆਪਣੇ ਘਰ ਤੋਂ ਸ਼ਮਸ਼ਾਨ ਘਾਟ ਵਾਲੇ ਰਸਤੇ ਤੱਕ ਲੈ ਗਿਆ ਅਤੇ ਲਾਸ਼ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਗੁਰਜੀਤ ਸਿੰਘ ਉਰਫ ਗੁਰਜੀਤਾ ਖ਼ਿਲਾਫ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੁਲਸ ਨੇ ਸ਼ੱਕ ਦੇ ਆਧਾਰ ’ਤੇ ਰੋਕੀ ਤੂੜੀ ਵਾਲੀ ਟਰਾਲੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News