ਮਾਨਸਿਕ ਤੌਰ ’ਤੇ ਪਰੇਸ਼ਾਨ 22 ਸਾਲਾ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
Sunday, Apr 09, 2023 - 01:19 AM (IST)
ਜਲੰਧਰ (ਵਰੁਣ) : ਸੰਜੇ ਗਾਂਧੀ ਨਗਰ ਵਿੱਚ 22 ਸਾਲਾ ਇਕ ਨੌਜਵਾਨ ਨੇ ਫਾਹ ਲਾ ਕੇ ਆਪਣੀ ਜਾਨ ਦੇ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਕਮਰੇ ਵਿਚ ਇਕ ਖੁਦਕੁਸ਼ੀ ਨੋਟ ਬਰਾਮਦ ਹੋਇਆ, ਜਿਸ ਵਿਚ ਨੌਜਵਾਨ ਨੇ ਕਿਸੇ ਨੂੰ ਵੀ ਮੌਤ ਦਾ ਜ਼ਿੰਮੇਵਾਰ ਨਹੀਂ ਦੱਸਿਆ। ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ : ਮੋਟਰਸਾਈਕਲ 'ਤੇ ਲੈ ਕੇ ਜਾ ਰਹੇ ਸਨ ਭਾਰੀ ਮਾਤਰਾ 'ਚ ਅਫ਼ੀਮ, ਚੜ੍ਹੇ ਪੁਲਸ ਅੜਿੱਕੇ
ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਉਨ੍ਹਾਂ ਕੋਲ ਦੁਪਹਿਰ 3 ਵਜੇ ਸੂਚਨਾ ਆਈ ਸੀ ਕਿ ਸੰਜੇ ਗਾਂਧੀ ਨਗਰ ’ਚ ਇਕ ਨੌਜਵਾਨ ਨੇ ਫਾਹ ਲਾ ਕੇ ਜਾਨ ਦੇ ਦਿੱਤੀ ਹੈ। ਮ੍ਰਿਤਕ ਨੌਜਵਾਨ ਦਾ ਭਰਾ ਜਦੋਂ ਕਮਰੇ ਵਿਚ ਆਇਆ ਤਾਂ ਉਸ ਨੇ ਆਪਣੇ ਭਰਾ ਦੀ ਲਾਸ਼ ਫਾਹ ਨਾਲ ਲਟਕਦੀ ਹੋਈ ਦੇਖੀ।